Lehragaga : ਪੰਜ਼ ਰੋਜ਼ਾ ਕੌਮਾਂਤਰੀ ਟੀ.ਸੀ.ਆਈ. ਵਰਕਸ਼ਾਪ ਦਾ ਆਯੋਜਨ
ਲਹਿਰਾਗਾਗਾ, 1 ਅਕਤੂਬਰ(ਵਿਸ਼ਵ ਵਾਰਤਾ) Lehragaga-ਟੀ.ਸੀ.ਆਈ. ਇੰਟਰਨੈਸ਼ਨਲ ਵੱਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਸਰਟੀਫਿਕੇਟ ਕੋਰਸ ਲਈ ਪੰਜ ਰੋਜ਼ਾ ਵਰਕਸ਼ਾਪ ਲਗਾਈ ਗਈ। ਜਿਸਦੀ ਅਗਵਾਈ ਕਾਲੀਕਟ ਯੂਨੀਵਰਸਿਟੀ ਦੇ ਸੋਸ਼ੋਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਐਨ. ਪੀ. ਹਾਫਿਜ਼ ਨੇ ਕੀਤੀ। ਇਸ ਵਰਕਸ਼ਾਪ ਦਾ ਥੀਮ ਪਹਿਲਾਂ ਆਪਣੇ ਆਪ ਨੂੰ ਜਾਨਣਾ, ਦੂਸਰਿਆਂ ਨੂੰ ਜਾਨਣਾ, ਸਖ਼ਸੀਅਤ ਉਸਾਰੀ, ਸੁਣਨਾ, ਜਜ਼ਬਾਤਾਂ ਦਾ ਪ੍ਰਬੰਧਨ, ਪਹਿਲ ਦੇ ਅਧਾਰ ‘ਤੇ ਜਰੂਰੀ ਕੰਮ ਅਤੇ ਟਾਈਮ ਮੈਨੇਜਮੈਂਟ ਆਦਿ ਵਿਸ਼ਿਆਂ ਵਿੱਚ ਕ੍ਰਿਆਵਾਂ ਆਧਾਰਿਤ ਖੂਬ ਚਰਚਾ ਹੋਈ। ਦੂਸਰੀ ਵਿਸ਼ਵ ਜੰਗ ਮੌਕੇ ਸਮਾਜ ਪ੍ਰਤੀ ਸਕਾਰਾਤਮਕ ਸੋਚ ਲਈ ਜਰਮਨ ਦਾਰਸ਼ਨਿਕ ਰੂਥ ਕੋਹਨ ਦੁਆਰਾ ਸ਼ੁਰੂ ਕੀਤੀ ਵਿਸ਼ਾ ਵਿਧੀ ਅਧੀਨ ਬਹੁਤੇ ਮਾਮਲਿਆਂ ਦਾ ਹੱਲ ਆਪਣੀ ਹਊਮੈ ਛੱਡ ਕੇ ਆਪਸੀ ਸਹਿਮਤੀ ਨਾਲ ਹੋ ਸਕਦਾ ਹੈ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਇਸ ਮੌਕੇ ਕਿਹਾ ਕਿ ਸ਼ਖਸੀਅਤ ਵਿਚਾਰਾਂ ਦਾ ਵਿਕਾਸ ਸਾਰੀ ਉਮਰ ਚਲਦਾ ਰਹਿਣਾ ਚਾਹੀਦਾ ਹੈ।
ਥੀਮ ਸੈਂਟਰਡ ਇੰਟਰੈਕਸ਼ਨ ਵਿੱਚ ਸਵੈ-ਚੇਤਨਾ ਅਤੇ ਬਾਹਰੀ ਅਸਲੀਅਤ ਬਾਰੇ ਜਾਣਕਾਰੀ ਰੱਖਦੇ ਹੋਏ ਆਪਣੀ ਸੰਵੇਦਨਾ, ਭਾਵਨਾ ਅਤੇ ਸੋਚ ਦੁਆਰਾ ਆਪਣੇ ਆਪ ਬਾਹਰੀ ਸੰਸਾਰ ਬਾਰੇ ਸਮਝ ਬਣਾਉਂਦੇ ਹੋਏ ਫੈਸਲੇ ਲੈਣੇ ਅਤੇ ਉਹਨਾਂ ਨੂੰ ਜਿੰਮੇਵਾਰੀ ਨਾਲ ਲਾਗੂ ਕਰਵਾਉਣ ‘ਚ ਸਮਰੱਥ ਹੋਣ ਬਾਰੇ ਚਰਚਾ ਹੋਈ।
ਇਸ ਵਰਕਸ਼ਾਪ ਵਿੱਚ ਮੈਡਮ ਅਮਨ ਢੀਂਡਸਾ, ਰਣਦੀਪ ਸੰਗਤਪੁਰਾ, ਮਧੂ, ਪਿੰਕੀ ਸ਼ਰਮਾ, ਨਿਸ਼ਾ ਸ਼ਰਮਾ, ਕਮਲ ਸਿੱਧੂ ਅਤੇ ਆਸ਼ਾ ਛਾਬੜਾ ਸਮੇਤ ਦੋ ਦਰਜ਼ਨ ਅਧਿਆਪਕਾਂ ਨੇ ਭਾਗ ਲਿਆ।