• Latest
  • Trending
Latest Punjab News: ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ

Latest Punjab News: ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ

1 year ago
ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ

8 minutes ago
Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਤੇਜ਼ੀ

Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਤੇਜ਼ੀ

24 minutes ago
ਮਨੁੱਖੀ ਤਸਕਰੀ ਦਾ ਮਾਮਲਾ ; NIA ਅਦਾਲਤ ਦਾ ਵੱਡਾ ਫੈਸਲਾ : 8 ਬੰਗਲਾਦੇਸ਼ੀਆਂ ਸਮੇਤ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ

ਮਨੁੱਖੀ ਤਸਕਰੀ ਦਾ ਮਾਮਲਾ ; NIA ਅਦਾਲਤ ਦਾ ਵੱਡਾ ਫੈਸਲਾ : 8 ਬੰਗਲਾਦੇਸ਼ੀਆਂ ਸਮੇਤ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ

33 minutes ago
NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਵਿਸ਼ਿਆਂ ਲਈ UGC-NET ਜੂਨ 2026 ਪ੍ਰੀਖਿਆ ਦੀਆਂ Answer keys ਕੀਤੀਆਂ ਜਾਰੀ

NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਵਿਸ਼ਿਆਂ ਲਈ UGC-NET ਜੂਨ 2026 ਪ੍ਰੀਖਿਆ ਦੀਆਂ Answer keys ਕੀਤੀਆਂ ਜਾਰੀ

33 minutes ago
ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਨੇ ‘Swachhata Hi Seva 2026’ ਮੁਹਿੰਮ ਦੀ ਕੀਤੀ ਸ਼ੁਰੂਆਤ

ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਨੇ ‘Swachhata Hi Seva 2026’ ਮੁਹਿੰਮ ਦੀ ਕੀਤੀ ਸ਼ੁਰੂਆਤ

33 minutes ago
ਭਾਰਤ ਅਤੇ ਥਾਈਲੈਂਡ ਨੇ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਵਿਚਾਰ-ਚਰਚਾ

ਭਾਰਤ ਅਤੇ ਥਾਈਲੈਂਡ ਨੇ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਵਿਚਾਰ-ਚਰਚਾ

50 minutes ago
ਪੂਰਬੀ ਰੇਲਵੇ ਨੇ ਲਾਭਪਾਤਰੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਟੈਲੀਮੈਡੀਸਨ ਸੇਵਾਵਾਂ ਦੀ ਕੀਤੀ ਸ਼ੁਰੂਆਤ

ਪੂਰਬੀ ਰੇਲਵੇ ਨੇ ਲਾਭਪਾਤਰੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਟੈਲੀਮੈਡੀਸਨ ਸੇਵਾਵਾਂ ਦੀ ਕੀਤੀ ਸ਼ੁਰੂਆਤ

51 minutes ago
Wuhan Open: ਰਿਬਾਕਿਨਾ, ਸਾਬਾਲੇਂਕਾ, ਗੌਫ ਅਤੇ ਸਵਿਆਟੇਕ ਵਰਗੇ ਦਿੱਗਜ ਖਿਡਾਰੀ ਮੁਕਾਬਲੇ ਵਿੱਚ ਸ਼ਾਮਲ

Wuhan Open: ਰਿਬਾਕਿਨਾ, ਸਾਬਾਲੇਂਕਾ, ਗੌਫ ਅਤੇ ਸਵਿਆਟੇਕ ਵਰਗੇ ਦਿੱਗਜ ਖਿਡਾਰੀ ਮੁਕਾਬਲੇ ਵਿੱਚ ਸ਼ਾਮਲ

1 hour ago
ਫਿਲਮ ‘Zombie Reddy2 NXT LVL’ ਦਾ First look ਜਾਰੀ

ਫਿਲਮ ‘Zombie Reddy2 NXT LVL’ ਦਾ First look ਜਾਰੀ

1 hour ago
ਈਡੀ ਨੇ ਝਾਰਖੰਡ ਸਟੇਟ ਕੋ-ਆਪਰੇਟਿਵ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਝਾਰਖੰਡ ਅਤੇ ਓਡੀਸ਼ਾ ਵਿੱਚ ਸੱਤ ਥਾਵਾਂ ‘ਤੇ ਲਈ ਤਲਾਸ਼ੀ

ਈਡੀ ਨੇ ਝਾਰਖੰਡ ਸਟੇਟ ਕੋ-ਆਪਰੇਟਿਵ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਝਾਰਖੰਡ ਅਤੇ ਓਡੀਸ਼ਾ ਵਿੱਚ ਸੱਤ ਥਾਵਾਂ ‘ਤੇ ਲਈ ਤਲਾਸ਼ੀ

1 hour ago
ਨੋਇਡਾ ਦੀ ਕੱਪੜਾ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ; ਅੱਗ ਬੁਝਾਉਣ ਲਈ ਅੱਠ ਗੱਡੀਆਂ ਤਾਇਨਾਤ

ਨੋਇਡਾ ਦੀ ਕੱਪੜਾ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ; ਅੱਗ ਬੁਝਾਉਣ ਲਈ ਅੱਠ ਗੱਡੀਆਂ ਤਾਇਨਾਤ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Hindi News
English News
Friday, September 18, 2026
No Result
View All Result
33 °c
Chandigarh
28 ° Sat
28 ° Sun
29 ° Mon
29 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Latest Punjab News: ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ

March 23, 2025
in ਖਬਰਾਂ, ਪੰਜਾਬ
Latest Punjab News: ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ

Latest Punjab News: ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ

  • ਭਗਵੰਤ ਮਾਨ ਨੇ ਐਸ.ਬੀ.ਐਸ. ਨਗਰ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ
  • ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਬਾਅਦ ਦੋਆਬੇ ਵਿੱਚ ਬਣੇਗਾ ਤੀਜਾ ਮੈਡੀਕਲ ਕਾਲਜ

Punjab CM

ਸ਼ਹੀਦ ਭਗਤ ਸਿੰਘ ਨਗਰ, 23 ਮਾਰਚ (ਸਤੀਸ਼ ਕੁਮਾਰ ਪੱਪੀ):- ਕਈ ਦਹਾਕਿਆਂ ਤੋਂ ਅਣਗੌਲੇ ਰਹੇ ਸੂਬੇ ਦੇ ਦੋਆਬਾ ਖੇਤਰ ਨੂੰ 36 ਮਹੀਨਿਆਂ ਦੇ ਅੰਦਰ ਉਦੋਂ ਆਪਣਾ ਤੀਜਾ ਮੈਡੀਕਲ ਕਾਲਜ ਮਿਲ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਪਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ।

ਇਹ ਦੋਆਬਾ ਖੇਤਰ ਵਿੱਚ ਤੀਜਾ ਮੈਡੀਕਲ ਕਾਲਜ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ। ਮੁੱਖ ਮੰਤਰੀ ਦੀ ਦੂਰਦਰਸ਼ੀ ਪਹੁੰਚ ਕਾਰਨ ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਤਿੰਨ ਭਾਵ ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੁਣ ਸਰਕਾਰੀ ਮੈਡੀਕਲ ਕਾਲਜ ਹੋਣਗੇ। ਨਵਾਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਨਾਲ ਜੁੜੇਗਾ। ਇਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਅਤੇ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੈ।

ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ 50 ਸੀਟਾਂ ਹੋਣਗੀਆਂ, ਜਿਸ ਨਾਲ ਮੈਡੀਕਲ ਸਿੱਖਿਆ ਇਸ ਖੇਤਰ ਦੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇਗੀ। ਜ਼ਿਲ੍ਹਾ ਸਿਵਲ ਹਸਪਤਾਲ, ਐਸ.ਬੀ.ਐਸ. ਨਗਰ ਮੌਜੂਦਾ ਸਮੇਂ ਵਿੱਚ ਸੈਕੰਡਰੀ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਵਿਸ਼ੇਸ਼ ਡਾਕਟਰੀ ਸਹੂਲਤਾਂ ਦੀ ਘਾਟ ਹੈ। ਮੈਡੀਕਲ ਕਾਲਜ ਦੀ ਸਥਾਪਨਾ ਨਾਲ ਮਾਹਰ ਅਤੇ ਸੁਪਰ-ਸਪੈਸ਼ਲਿਸਟ ਡਾਕਟਰ 24 ਘੰਟੇ ਉਪਲਬਧ ਹੋਣਗੇ।

ਮੈਡੀਸਨ, ਸਰਜਰੀ, ਬਾਲ ਰੋਗ, ਆਰਥੋਪੈਡਿਕਸ, ਗਾਇਨਾਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਵਿੱਚ ਨਵੇਂ ਵਿਭਾਗਾਂ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਇਸੇ ਤਰ੍ਹਾਂ ਆਈ.ਸੀ.ਯੂ., ਟਰੌਮਾ ਸੈਂਟਰ ਅਤੇ ਡਾਇਗਨੌਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਅਪਗ੍ਰੇਡ ਕੀਤਾ ਜਾਵੇਗਾ। ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਡਾਕਟਰੀ ਉਪਕਰਨ ਅਤੇ ਤਕਨਾਲੋਜੀ ਪੇਸ਼ ਕੀਤੀ ਜਾਵੇਗੀ।

ਇਸ ਹਸਪਤਾਲ ਨੂੰ ਅਤਿ-ਆਧੁਨਿਕ ਅਧਿਆਪਨ ਤੇ ਸਿਹਤ ਸੰਭਾਲ ਸੰਸਥਾ ਵਿੱਚ ਬਦਲਿਆ ਜਾਵੇਗਾ, ਜਿਸ ਨਾਲ ਮਰੀਜ਼ਾਂ ਅਤੇ ਮੈਡੀਕਲ ਵਿਦਿਆਰਥੀਆਂ ਦੋਵਾਂ ਨੂੰ ਲਾਭ ਹੋਵੇਗਾ। ਸ਼ਹੀਦ ਭਗਤ ਸਿੰਘ ਨਗਰ ਇੱਕ ਦੂਰ-ਦੁਰਾਡੇ ਵਾਲਾ ਜ਼ਿਲ੍ਹਾ ਹੈ, ਜਿੱਥੇ ਟਰਸ਼ਰੀ ਸਿਹਤ ਸੰਭਾਲ ਸਹੂਲਤਾਂ ਤੱਕ ਪਹੁੰਚ ਬਹੁਤ ਸੀਮਤ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਬਿਲਕੁੱਲ ਹੀ ਅਣਗੌਲਿਆ ਕੀਤਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਇਹ ਮੈਡੀਕਲ ਕਾਲਜ ਸਥਾਨਕ ਤੌਰ ‘ਤੇ ਆਧੁਨਿਕ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰ ਕੇ ਰੈਫਰਲ ਹਸਪਤਾਲਾਂ ‘ਤੇ ਮਰੀਜ਼ਾਂ ਦੇ ਬੋਝ ਨੂੰ ਘਟਾਏਗਾ ਅਤੇ ਭਵਿੱਖ ਦੇ ਡਾਕਟਰਾਂ ਨੂੰ ਪੇਂਡੂ ਮਾਹੌਲ ਵਿੱਚ ਸਿਖਲਾਈ ਦੇਵੇਗਾ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਕਾਲਜ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਕਿਫਾਇਤੀ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਇਹ ਕਾਲਜ ਮੈਡੀਕਲ ਸਿੱਖਿਆ ਦਾ ਵੀ ਵਿਸਥਾਰ ਕਰੇਗਾ ਕਿਉਂਕਿ ਸਥਾਨਕ ਵਿਦਿਆਰਥੀਆਂ ਨੂੰ ਹੁਣ ਮੈਡੀਕਲ ਪੜ੍ਹਾਈ ਲਈ ਆਪਣਾ ਜ਼ਿਲ੍ਹਾ ਨਹੀਂ ਛੱਡਣਾ ਪਵੇਗਾ। ਇਹ ਮੈਡੀਕਲ ਕਾਲਜ ਭਵਿੱਖ ਵਿੱਚ ਕਾਰਡੀਓਲੋਜੀ, ਨੈਫਰੋਲੋਜੀ, ਨਿਊਰੋਲੋਜੀ ਅਤੇ ਓਨਕੋਲੋਜੀ ਵਰਗੀਆਂ ਸੇਵਾਵਾਂ ਮੁਹੱਈਆ ਕਰਨ ਦੇ ਨਾਲ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

ਇਸ ਮੈਡੀਕਲ ਕਾਲਜ ਨਾਲ ਡਾਕਟਰਾਂ, ਨਰਸਾਂ, ਟੈਕਨੀਸ਼ੀਅਨਾਂ ਅਤੇ ਨਾਨ-ਮੈਡੀਕਲ ਸਟਾਫ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਅਰਥਚਾਰੇ ਨੂੰ ਵੀ ਹੁਲਾਰਾ ਦੇਵੇਗਾ ਕਿਉਂਕਿ ਵਿਦਿਆਰਥੀ ਅਤੇ ਫੈਕਲਟੀ ਦੀ ਮੌਜੂਦਗੀ ਵਧਣ ਨਾਲ ਸਥਾਨਕ ਕਾਰੋਬਾਰਾਂ ਅਤੇ ਬੁਨਿਆਦੀ ਢਾਂਚੇ ਨੂੰ ਵੀ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਛੇ ਨਵੇਂ ਮੈਡੀਕਲ ਕਾਲਜਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹੈ।

ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਅਤੇ ਕਾਰਜਸ਼ੀਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸੰਸਥਾ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਲਈ ਫੈਕਲਟੀ ਅਤੇ ਸਟਾਫ ਦੀ ਭਰਤੀ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਦੀ ਸਮੇਂ ਸਿਰ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਐਸ.ਬੀ.ਐਸ. ਨਗਰ ਨੂੰ ਉੱਤਰੀ ਪੰਜਾਬ ਦਾ ਸਿਹਤ ਸੰਭਾਲ ਕੇਂਦਰ ਬਣਾਉਣ ਲਈ ਡਾਕਟਰੀ ਸੇਵਾਵਾਂ ਦੇ ਵਿਸਥਾਰ ਅਤੇ ਹੋਰ ਅਪਗ੍ਰੇਡੇਸ਼ਨ ਲਈ ਵਾਧੂ ਫੰਡ ਯਕੀਨੀ ਬਣਾਏ ਜਾਣਗੇ।

ਇਹ ਮੈਡੀਕਲ ਕਾਲਜ ਸਿਰਫ਼ ਇੱਕ ਪ੍ਰੋਜੈਕਟ ਨਹੀਂ ਹੈ, ਸਗੋਂ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨਾਲ ਕੀਤਾ ਇੱਕ ਵਾਅਦਾ ਵੀ ਹੈ। ਇਹ ਕਾਲਜ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਖੇਤਰ ਦੀ ਚਿਰਕੋਣੀ ਮੰਗ ਨੂੰ ਪੂਰਾ ਕਰੇਗਾ। ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਬਣਿਆ ਇਹ ਕਾਲਜ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੂਰੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਇਹ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਵਿਚ ਸਕਰਾਤਮਕ ਬਦਲਾਅ ਲਿਆਉਣ ਅਤੇ ਸਾਰਿਆਂ ਲਈ ਮਿਆਰੀ ਡਾਕਟਰੀ ਸਿੱਖਿਆ ਅਤੇ ਇਲਾਜ ਯਕੀਨੀ ਬਣਾਉਣ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।

Tags: Breaking news in PunjabiLatest Punjab newsLatest Punjab news in PunjabiPUNJAB CMPunjab Governmentpunjab newstop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ

by Navjot
September 18, 2026
0

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ ਚੰਡੀਗੜ੍ਹ, 18 ਸਤੰਬਰ (ਵਿਸ਼ਵ ਵਾਰਤਾ) ਅਫਗਾਨਿਸਤਾਨ ਸੀਰੀਜ਼ ਸਮਾਪਤ ਹੋਣ ਤੋਂ...

Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਤੇਜ਼ੀ

Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਤੇਜ਼ੀ

by Navjot
September 18, 2026
0

Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਤੇਜ਼ੀ   ਚੰਡੀਗੜ੍ਹ, 18 ਸਤੰਬਰ (ਵਿਸ਼ਵ ਵਾਰਤਾ) ਅੱਜ,...

ਮਨੁੱਖੀ ਤਸਕਰੀ ਦਾ ਮਾਮਲਾ ; NIA ਅਦਾਲਤ ਦਾ ਵੱਡਾ ਫੈਸਲਾ : 8 ਬੰਗਲਾਦੇਸ਼ੀਆਂ ਸਮੇਤ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ

ਮਨੁੱਖੀ ਤਸਕਰੀ ਦਾ ਮਾਮਲਾ ; NIA ਅਦਾਲਤ ਦਾ ਵੱਡਾ ਫੈਸਲਾ : 8 ਬੰਗਲਾਦੇਸ਼ੀਆਂ ਸਮੇਤ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ

by Navjot
September 18, 2026
0

ਮਨੁੱਖੀ ਤਸਕਰੀ ਦਾ ਮਾਮਲਾ ; NIA ਅਦਾਲਤ ਦਾ ਵੱਡਾ ਫੈਸਲਾ : 8 ਬੰਗਲਾਦੇਸ਼ੀਆਂ ਸਮੇਤ 9 ਮੁਲਜ਼ਮਾਂ ਨੂੰ ਉਮਰ ਕੈਦ ਦੀ...

NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਵਿਸ਼ਿਆਂ ਲਈ UGC-NET ਜੂਨ 2026 ਪ੍ਰੀਖਿਆ ਦੀਆਂ Answer keys ਕੀਤੀਆਂ ਜਾਰੀ

NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਵਿਸ਼ਿਆਂ ਲਈ UGC-NET ਜੂਨ 2026 ਪ੍ਰੀਖਿਆ ਦੀਆਂ Answer keys ਕੀਤੀਆਂ ਜਾਰੀ

by Navjot
September 18, 2026
0

NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ-ਸ਼ਾਸਤਰ ਵਿਸ਼ਿਆਂ ਲਈ UGC-NET ਜੂਨ 2026 ਪ੍ਰੀਖਿਆ ਦੀਆਂ Answer keys ਕੀਤੀਆਂ ਜਾਰੀ   ਨਵੀਂ ਦਿੱਲੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ

by Navjot
September 18, 2026
0

ਏਸ਼ੀਆਈ ਖੇਡਾਂ ਵਿੱਚ ਹੁਣ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਣਗੇ ਕ੍ਰਿਕਟ ਮੈਚ ਚੰਡੀਗੜ੍ਹ, 18 ਸਤੰਬਰ (ਵਿਸ਼ਵ ਵਾਰਤਾ) ਅਫਗਾਨਿਸਤਾਨ ਸੀਰੀਜ਼ ਸਮਾਪਤ ਹੋਣ ਤੋਂ...

Most Popular

ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ

ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ

by Navjot
2 weeks ago
0

ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 