Latest News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਸਿਲ ਕੀਤੀ ਇਹ ਵੱਡੀ ਉਪਲਬਧੀ
– LK ਅਡਵਾਨੀ ਦਾ ਤੋੜਿਆ ਰਿਕਾਰਡ

ਨਵੀ ਦਿੱਲੀ, 5 ਅਗਸਤ 2025 (ਵਿਸ਼ਵ ਵਾਰਤਾ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵੱਡੀ ਉਪਲਬਧੀ (Latest News) ਆਪਣੇ ਨਾਮ ਕਰ ਲਈ ਹੈ। ਅਮਿਤ ਸ਼ਾਹ ਅੱਜ ਯਾਨੀ ਕਿ ਮੰਗਲਵਾਰ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਵਿਅਕਤੀ ਬਣ ਗਏ ਹਨ। ਰਾਸ਼ਟਰੀ ਲੋਕਤੰਤਰੀ ਗਠਜੋੜ (NDA) ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਅਤੇ ਅਮਿਤ ਸ਼ਾਹ ਦੀ ਬਹੁਤ ਪ੍ਰਸ਼ੰਸਾ ਕੀਤੀ।
ਉਹ 2,258 ਦਿਨਾਂ ਤੋਂ ਇਸ ਅਹੁਦੇ ‘ਤੇ ਹਨ। ਅਮਿਤ ਸ਼ਾਹ ਨੇ 30 ਮਈ, 2019 ਨੂੰ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਸ਼ਾਹ ਨੇ ਗ੍ਰਹਿ ਮੰਤਰੀ ਵਜੋਂ ਆਪਣਾ ਪਹਿਲਾ ਕਾਰਜਕਾਲ 9 ਜੂਨ, 2024 ਨੂੰ ਪੂਰਾ ਕੀਤਾ। ਉਹ 10 ਜੂਨ, 2024 ਨੂੰ ਦੁਬਾਰਾ ਗ੍ਰਹਿ ਮੰਤਰੀ ਬਣੇ ਅਤੇ ਉਦੋਂ ਤੋਂ ਇਸ ਅਹੁਦੇ ‘ਤੇ ਹਨ। ਸ਼ਾਹ ਨੇ ਗ੍ਰਹਿ ਮੰਤਰੀ ਵਜੋਂ ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਰਿਕਾਰਡ ਤੋੜ ਦਿੱਤਾ ਹੈ। ਅਡਵਾਨੀ 19 ਮਾਰਚ, 1998 ਤੋਂ 22 ਮਈ, 2004 ਤੱਕ ਕੁੱਲ 2,256 ਦਿਨ ਦੇਸ਼ ਦੇ ਗ੍ਰਹਿ ਮੰਤਰੀ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















