Latest News : ਭਾਰਤ-ਪਾਕਿ ਤਣਾਅ ਵਿਚਾਲੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਵਧਾਈ ਗਈ ਸੁਰੱਖਿਆ
ਨਵੀ ਦਿੱਲੀ, 14 ਮਈ (ਵਿਸ਼ਵ ਵਾਰਤਾ) : (Latest News)- ਭਾਰਤ – ਪਾਕਿਸਤਾਨ ਤਣਾਅ ਵਿਚਾਲੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਸੁਰੱਖਿਆ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਕੋਲ ਪਹਿਲਾਂ ਹੀ Z ਪੱਧਰ ਦੀ ਸੁਰੱਖਿਆ ਹੈ। ਹੁਣ ਉਨ੍ਹਾਂ ਦੇ ਕਾਫਲੇ ਵਿੱਚ ਇੱਕ ਬੁਲੇਟ ਪਰੂਫ਼ ਗੱਡੀ ਵੀ ਸ਼ਾਮਲ ਕਰ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ, ਗ੍ਰਹਿ ਮੰਤਰਾਲੇ (MHA) ਨੇ ਹੁਣ ਵਿਦੇਸ਼ ਮੰਤਰੀ ਜੈਸ਼ੰਕਰ ਦੀ ਸੁਰੱਖਿਆ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਕਾਫਲੇ ਵਿੱਚ ਇੱਕ ਬੁਲੇਟਪਰੂਫ ਕਾਰ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ, ਦਿੱਲੀ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੇ ਆਲੇ-ਦੁਆਲੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ, ਵਿਦੇਸ਼ ਮੰਤਰੀ ਜੈਸ਼ੰਕਰ ਦੀ ਸੁਰੱਖਿਆ ਪੱਧਰ ‘Y’ ਤੋਂ ਵਧਾ ਕੇ ‘Z’ ਪੱਧਰ ਕਰ ਦਿੱਤੀ ਗਈ ਸੀ। ਫਿਰ ਸੀਆਰਪੀਐਫ ਨੇ ਦਿੱਲੀ ਪੁਲਿਸ ਤੋਂ ਜੈਸ਼ੰਕਰ ਦੀ ਸੁਰੱਖਿਆ ਦਾ ਚਾਰਜ ਲੈ ਲਿਆ ਸੀ। ਉਨ੍ਹਾਂ ਦੀ ਸੁਰੱਖਿਆ ਲਈ 33 ਕਮਾਂਡੋ ਤਾਇਨਾਤ ਰਹਿੰਦੇ ਹਨ। ਪਰ ਹੁਣ ਉਨ੍ਹਾਂ ਕੋਲ ਦੇਸ਼ ਭਰ ਵਿੱਚ ਕਿਤੇ ਵੀ ਯਾਤਰਾ ਕਰਨ ਲਈ ਇੱਕ ਪੂਰੀ ਤਰ੍ਹਾਂ ਸੁਰੱਖਿਅਤ ਵਾਹਨ ਵੀ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























