
Latest news : ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ
“ਰਾਵਲਪਿੰਡੀ ਵਿੱਚ ਲਹਿਰਾਏਗਾ ਭਾਰਤ ਦਾ ਤਿਰੰਗਾ”- ਰਾਘਵ ਚੱਢਾ
ਨਵੀ ਦਿੱਲੀ, 10 ਮਈ (ਵਿਸ਼ਵ ਵਾਰਤਾ): ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਿਹਾ ਤਣਾਅ ਹੁਣ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਸ਼ਨੀਵਾਰ ਨੂੰ ਸਰਹੱਦ ‘ਤੇ ਸਥਿਤੀ ਹੋਰ ਤਣਾਅਪੂਰਨ ਹੋ ਗਈ। ਭਾਰਤ ਦੇ ਕਈ ਸਰਹੱਦੀ ਕਸਬੇ ਅਲਰਟ ‘ਤੇ ਹਨ। ਇਸੇ ਵਿਚਾਲੇ ਹੀ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ ਹੈ।
ਰਾਘਵ ਚੱਢਾ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ “ਭਾਰਤ ਬੁੱਧ ਦੀ ਧਰਤੀ ਹੈ, ਅਤੇ ਮਹਾਨ ਯੋਧਿਆਂ ਅਰਜੁਨ ਅਤੇ ਭੀਮ ਦੀ ਵੀ।: ਉਨ੍ਹਾਂ ਕਿਹਾ ਕਿ “ਅਸੀਂ ਪਹਿਲਾਂ ਛੇੜਦੇ ਨਹੀਂ, ਪਰ ਫਿਰ ਛੱਡਦੇ ਵੀ ਨਹੀਂ। ਰਾਘਵ ਚੱਢਾ ਨੇ ਕਿਹਾ- ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦਾ। ਹਵਾਈ ਰੱਖਿਆ ਪ੍ਰਣਾਲੀ ਦੀ ਤਾਕਤ ‘ਤੇ ਮਾਣ ਕਰਦੇ ਹੋਏ ਰਾਘਵ ਚੱਢਾ ਨੇ ਭਾਰਤ ਮੱਛਰਾਂ ਵਾਂਗ ਮਿਜ਼ਾਈਲਾਂ ਨੂੰ ਕੁਚਲ ਰਿਹਾ ਹੈ। ਅਸੀਂ 140 ਕਰੋੜ ਲੋਕ ਆਪਣੀ ਫੌਜ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ “ਪਾਕਿਸਤਾਨ ਸੁਧਰ ਜਾਵੇ ਨਹੀਂ ਤਾ ਰਾਵਲਪਿੰਡੀ ਵਿੱਚ ਲਹਿਰਾਏਗਾ ਭਾਰਤ ਦਾ ਤਿਰੰਗਾ।”

ਦੱਸ ਦਈਏ ਕਿ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ 1 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਰਾਘਵ ਚੱਢਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ “IMF = International Mischief Facilitator , IMF ਇੱਕ ਠੱਗ ਰਾਜ ਦੀਆਂ ਖਤਰਨਾਕ ਖੇਡਾਂ ਨੂੰ ਫੰਡਿੰਗ ਕਿਉਂ ਜਾਰੀ ਰੱਖ ਰਿਹਾ ਹੈ?

ਦੱਸ ਦਈਏ ਕਿ ਆਪ੍ਰੇਸ਼ਨ ਸਿੰਦੂਰ ਦਾ ਬਦਲਾ ਲੈਣ ਲਈ ਪਾਕਿਸਤਾਨ ਵੱਲੋਂ ਭਾਰਤ ‘ਤੇ ਡਰੋਨ ਹਮਲੇ ਕੀਤੇ ਜਾ ਰਹੇ ਹਨ। ਜਿਸ ਤੇ ਰਾਘਵ ਚੱਢਾ ਨੇ ਕਿਹਾ ਕਿ ” ਪਾਕਿਸਤਾਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਅੱਤਵਾਦੀ ਦੇਸ਼ ਹੈ – ਪੰਜਾਬ, ਜੰਮੂ ਅਤੇ ਕਸ਼ਮੀਰ ਅਤੇ ਰਾਜਸਥਾਨ ਦੇ ਨਾਗਰਿਕ ਇਲਾਕਿਆਂ ਵਿੱਚ ਡਰੋਨ ਦਾਗੇ ਜਾ ਰਹੇ ਹਨ। ਮੇਰੇ ਆਪਣੇ ਸੂਬੇ ਪੰਜਾਬ ਵਿੱਚ, ਮਾਸੂਮ ਨਾਗਰਿਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਦੁਨੀਆ ਨੂੰ ਦੇਖਣ ਦੀ ਲੋੜ ਹੈ ਕਿ ਪਾਕਿਸਤਾਨ ਭਾਰਤ ਨੂੰ ਕਿਵੇਂ ਭੜਕਾ ਰਿਹਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























