Latest News : ਹੁਣ ਭਾਰਤ ਵਿੱਚ ਹੀ ਬਣੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ
ਇਨ੍ਹਾਂ ਦੋ ਕੰਪਨੀਆਂ ਵਿਚਾਲੇ ਹੋਇਆ ਵੱਡਾ ਸੌਦਾ

ਨਵੀ ਦਿੱਲੀ, 5 ਜੂਨ (ਵਿਸ਼ਵ ਵਾਰਤਾ) Latest News: ਲੜਾਕੂ ਜਹਾਜ਼ ਰਾਫੇਲ ਬਣਾਉਣ ਵਾਲੀ ਕੰਪਨੀ ਦਾਸਾਲਟ ਐਵੀਏਸ਼ਨ ਨੇ ਭਾਰਤ ਦੇ ਟਾਟਾ ਗਰੁੱਪ ਨਾਲ ਇੱਕ ਵੱਡਾ ਸੌਦਾ ਕੀਤਾ ਹੈ। ਦਾਸਾਲਟ ਐਵੀਏਸ਼ਨ ਹੁਣ ਟਾਟਾ ਗਰੁੱਪ ਦੇ ਸਹਿਯੋਗ ਨਾਲ ਭਾਰਤ ਵਿੱਚ ਲੜਾਕੂ ਜਹਾਜ਼ ਰਾਫੇਲ ਦੀ ਬਾਡੀ ਬਣਾਏਗੀ।
ਦਾਸਾਲਟ ਏਵੀਏਸ਼ਨ ਅਤੇ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨੇ ਭਾਰਤ ਵਿੱਚ ਰਾਫੇਲ ਲੜਾਕੂ ਜਹਾਜ ਦੇ ਬਾਡੀ ਪਾਰ੍ਟ ਨਿਰਮਾਣ ਲਈ 4 ਉਤਪਾਦਨ ਟ੍ਰਾਂਸਫਰ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਇਹ ਸਮਝੌਤਾ ਦੇਸ਼ ਦੀਆਂ ਏਅਰੋਸਪੇਸ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਵਿਸ਼ਵਵਿਆਪੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਇਨ੍ਹਾਂ ਵਿੱਚ ਜਹਾਜ਼ ਦਾ ਫਿਊਜ਼ਲੇਜ, ਪੂਰਾ ਪਿਛਲਾ ਹਿੱਸਾ, ਕੇਂਦਰੀ ਫਿਊਜ਼ਲੇਜ ਅਤੇ ਅਗਲਾ ਹਿੱਸਾ ਸ਼ਾਮਲ ਹੈ।
ਇਸ ਸਹੂਲਤ ਨਾਲ ਭਾਰਤ ਦੇ ਏਰੋਸਪੇਸ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਨਿਵੇਸ਼ ਹੋਵੇਗਾ। ਇਸ ਕਦਮ ਨੂੰ ਭਾਰਤ ਵਿੱਚ ਰਣਨੀਤਕ ਅਤੇ ਫੌਜੀ ਜਹਾਜ਼ਾਂ ਦੇ ਨਿਰਮਾਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















