Latest News : ਹਰਿਆਣਾ ਦੇ 9 ਕਾਲਜਾਂ ਨੂੰ ਨੋਟਿਸ ਜਾਰੀ
ਹਰਿਆਣਾ, 5 ਸਿਤੰਬਰ 2025 (ਵਿਸ਼ਵ ਵਾਰਤਾ): ਹਰਿਆਣਾ ਉੱਚ ਸਿੱਖਿਆ ਵਿਭਾਗ ਨੇ ਉਨ੍ਹਾਂ ਕਾਲਜਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਆਪਣੀਆਂ ਵੈੱਬਸਾਈਟਾਂ ਨੂੰ ਅਪਡੇਟ ਨਹੀਂ ਰੱਖਦੇ। ਹੁਣ ਵਿਭਾਗ ਅਜਿਹਾ ਨਾ ਕਰਨ ਵਾਲੇ ਕਾਲਜਾਂ ਵਿਰੁੱਧ ਕਾਰਵਾਈ ਕਰੇਗਾ। ਸਾਰੇ ਕਾਲਜਾਂ ਨੂੰ 8 ਸਤੰਬਰ ਤੱਕ ਆਪਣੀ ਵੈੱਬਸਾਈਟ ਅਪਡੇਟ ਕਰਨੀ ਪਵੇਗੀ।
ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਸੂਬੇ ਦੇ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ। ਪਰ 9 ਕਾਲਜ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਆਪਣਾ ਡੋਮੇਨ ਵੀ ਨਹੀਂ ਖਰੀਦਿਆ ਹੈ। ਉਨ੍ਹਾਂ ਨੂੰ ਵਿਭਾਗ ਵੱਲੋਂ ਨੋਟਿਸ ਭੇਜਿਆ ਗਿਆ ਹੈ। ਜਿਨ੍ਹਾਂ ਕਾਲਜਾਂ ਵੱਲੋਂ ਅਜੇ ਤਕ ਵੈੱਬਸਾਈਟ ਡੋਮੇਨ ਨਹੀਂ ਖਰੀਦਿਆ, ਉਨ੍ਹਾਂ ਵਿੱਚ ਭਿਵਾਨੀ ਦੇ 3 ਸਰਕਾਰੀ ਕਾਲਜ, ਸੋਨੀਪਤ ਦੇ 2, ਯਮੁਨਾਨਗਰ, ਪਲਵਲ, ਕੈਥਲ ਅਤੇ ਚਰਖੀ ਦਾਦਰੀ ਦੇ 1-1 ਸਰਕਾਰੀ ਕਾਲਜ ਸ਼ਾਮਲ ਹਨ। ਵਿਭਾਗ ਵੱਲੋਂ ਭੇਜੇ ਗਏ ਨੋਟਿਸ ਵਿੱਚ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੇ 7 ਦਿਨਾਂ ਦੇ ਅੰਦਰ ERNET ਤੋਂ ਆਪਣਾ ਡੋਮੇਨ ਖਰੀਦਣ ਅਤੇ ਡਾਇਰੈਕਟੋਰੇਟ ਨੂੰ ਸੂਚਿਤ ਕਰਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























