Latest News : ਲੁਧਿਆਣਾ ਨੂੰ ਅੱਜ ਮਿਲੇਗੀ ਪਹਿਲੀ ਮਹਿਲਾ ਮੇਅਰ
ਪੜ੍ਹੋ, ਕਿਹਨਾਂ ਦੇ ਨਾਮ ਚਰਚਾ ‘ਚ
ਚੰਡੀਗੜ੍ਹ, 20ਜਨਵਰੀ(ਵਿਸ਼ਵ ਵਾਰਤਾ) ਲੁਧਿਆਣਾ ਨੂੰ ਅੱਜ ਸੋਮਵਾਰ ਨੂੰ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਇੱਕ ਮਹਿਲਾ ਮੇਅਰ ਮਿਲੇਗੀ। ਮੇਅਰ ਦੀ ਸੀਟ ਮਹਿਲਾ ਕੌਂਸਲਰ ਲਈ ਰਾਖਵੀਂ ਹੈ। ਜਿਸ ਦੇ ਚਲਦਿਆਂ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਨਾਮ ਚਰਚਾ ਵਿੱਚ ਹਨ। ਮੇਅਰ ਦੀ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਵਿੱਚ ਬਹੁਤ ਸਰਗਰਮੀ ਹੈ। ਗੁਰੂ ਨਾਨਕ ਭਵਨ ਵਿੱਚ ਪਹਿਲਾਂ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਤੇ ਉਸ ਮਗਰੋਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। ਨਗਰ ਨਿਗਮ ਦੇ ਅਧਿਕਾਰੀ 95 ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਅਤੇ ਮੇਅਰ ਚੋਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ 95 ਵਾਰਡਾਂ ਲਈ 21 ਦਸੰਬਰ ਨੂੰ ਚੋਣ ਹੋਈ ਸੀ, ਜਿਸ ਵਿੱਚ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਈਆਂ ਸਨ, ਪਰ ਉਹ ਮੇਅਰ ਦੇ ਬਹੁਮਤ ਲਈ ਪੂਰੀਆਂ ਨਹੀਂ ਸਨ। ਹੁਣ ਆਮ ਆਦਮੀ ਪਾਰਟੀ ਨੇ ਜੋੜ ਤੋੜ ਕਰ ਮੇਅਰ ਦੇ ਲਈ ਬਹੁਮਤ ਇਕੱਠਾ ਕਰ ਲਿਆ ਹੈ। ਇਸ ਵੇਲੇ ‘ਆਪ’ ਕੋਲ 41 ਖੁਦ ਦੇ ਕੌਂਸਲਰ, ਦੋ ਆਜ਼ਾਦ, 4 ਕਾਂਗਰਸ ਛੱਡ ਕੇ ਆਏ ਕੌਂਸਲਰ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/