Latest News : ਜੇਪੀ ਨੱਡਾ ਪੰਚਕੂਲਾ ਤੋਂ ਟੀਬੀ ਖਾਤਮੇ ਪ੍ਰੋਗਰਾਮ ਦੇ ਤਹਿਤ 100 ਦਿਨਾਂ ਦੀ ਮੁਹਿੰਮ ਦੀ ਕਰਨਗੇ ਸ਼ੁਰੂਆਤ
ਚੰਡੀਗੜ੍ਹ, 6ਦਸੰਬਰ(ਵਿਸ਼ਵ ਵਾਰਤਾ) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨਟੀਈਪੀ) ਦੇ ਤਹਿਤ ਭਾਰਤ ਵਿੱਚ ਤਪਦਿਕ (ਟੀਬੀ) ਦਾ ਪਤਾ ਲਗਾਉਣ ਅਤੇ ਮੌਤ ਦਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇੱਕ ਵਿਆਪਕ 100 ਦਿਨਾਂ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕੇਂਦਰੀ ਮੰਤਰੀ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਮੌਜੂਦਗੀ ਵਿੱਚ 7 ਦਸੰਬਰ 2024 ਨੂੰ ਪੰਚਕੂਲਾ, ਹਰਿਆਣਾ ਵਿੱਚ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਹੋਰ ਸਰਕਾਰੀ ਪਤਵੰਤਿਆਂ, ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ, ਹਰਿਆਣਾ ਰਾਜ ਸਰਕਾਰ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ।
33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 347 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਣ ਵਾਲੀ ਪਹਿਲਕਦਮੀ ਨੂੰ ਖਾਸ ਤੌਰ ‘ਤੇ ਉੱਚ ਜੋਖਮ ਵਾਲੇ ਸਮੂਹਾਂ ਵਿੱਚ ਟੀਬੀ ਦੇ ਕੇਸਾਂ ਦੀ ਭਾਲ ਨੂੰ ਵਧਾਉਣ, ਨਿਦਾਨ ਦੇਰੀ ਨੂੰ ਘਟਾਉਣ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਟੀਬੀ ਦੇ ਖਾਤਮੇ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਟੀਬੀ ਨਤੀਜਿਆਂ ਵਿੱਚ ਪ੍ਰੋਗਰਾਮਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਅਸਮਾਨਤਾਵਾਂ ਨੂੰ ਘਟਾਉਣ ਲਈ ਦੇਸ਼ ਵਲੋਂ ਇੱਕ ਹੋਰ ਮਹੱਤਵਪੂਰਨ ਰਣਨੀਤਕ ਯਤਨ ਨੂੰ ਦਰਸਾਉਂਦਾ ਹੈ। ਇਹ ਪਹਿਲਕਦਮੀ ਟੀਬੀ-ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜੋ ਕਿ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ 2018 ਦੇ ਦਿੱਲੀ ਏਂਡ ਟੀਬੀ ਸਮਿਟ ਵਿੱਚ ਪੇਸ਼ ਗਈ ਸੀ। ਉਦੋਂ ਤੋਂ, ਇਸ ਪ੍ਰੋਗਰਾਮ ਰਾਹੀਂ ਦੇਸ਼ ਭਰ ਵਿੱਚ ਰੋਕਥਾਮ, ਨਿਦਾਨ ਅਤੇ ਇਲਾਜ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ।
100-ਦਿਨ ਦੀ ਮੁਹਿੰਮ ਦੀ ਪਹੁੰਚ ਟੀਬੀ ਮਾਮਲਾ ਦਰ, ਨਿਦਾਨ ਕਵਰੇਜ ਅਤੇ ਮੌਤ ਦਰ, ਜਿਹੇ ਮੁੱਖ ਸੂਚਕਾਂ ਨਾਲ ਦਰਸਾਇਆ ਜਾਂਦਾ ਹੈ। ਇਹ ਮੰਤਰਾਲੇ ਵਲੋਂ ਕੀਤੇ ਗਏ ਹਾਲੀਆ ਨੀਤੀਗਤ ਸੁਧਾਰਾਂ ਦੇ ਨਾਲ ਵੀ ਮੇਲ ਖਾਂਦਾ ਹੈ, ਜਿਸ ਵਿੱਚ ਨਿ-ਕਸ਼ਯ ਪੋਸ਼ਣ ਯੋਜਨਾ ਦੇ ਤਹਿਤ ਟੀਬੀ ਦੇ ਮਰੀਜ਼ਾਂ ਲਈ ਵਿੱਤੀ ਸਹਾਇਤਾ ਵਿੱਚ ਵਾਧਾ ਅਤੇ ਸਮਾਜਿਕ ਸਹਾਇਤਾ ਪਹਿਲਕਦਮੀ, ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਘਰੇਲੂ ਸੰਪਰਕਾਂ ਨੂੰ ਜੋੜਨਾ ਸ਼ਾਮਲ ਹੈ।
ਮੁਹਿੰਮ ਦੇ ਕੁਝ ਮੁੱਖ ਫੋਕਸ ਖੇਤਰ ਹਨ – ਅਗਾਊਂ ਨਿਦਾਨ ਤੱਕ ਪਹੁੰਚ ਵਧਾਉਣਾ, ਕਮਜ਼ੋਰ ਸਮੂਹਾਂ ਵਿੱਚ ਟੀਚਾਗਤ ਸਕ੍ਰੀਨਿੰਗ, ਉੱਚ ਜੋਖਮ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਦੇਖਭਾਲ, ਅਤੇ ਵਿਸਤ੍ਰਿਤ ਪੋਸ਼ਣ ਸਹਾਇਤਾ ਦਾ ਪ੍ਰਬੰਧ। ਇਹ ਪਹਿਲਕਦਮੀ ਦੇਸ਼ ਭਰ ਵਿੱਚ ਆਯੁਸ਼ਮਾਨ ਅਰੋਗਯਾ ਮੰਦਰਾਂ ਦੇ ਵਿਸ਼ਾਲ ਨੈਟਵਰਕ ਦਾ ਲਾਭ ਉਠਾਏਗੀ, ਜੋ ਟੀਬੀ ਸੇਵਾਵਾਂ ਨੂੰ ਆਖਰੀ ਮੀਲ ਤੱਕ ਲੈ ਕੇ ਗਏ ਹਨ।
ਮੁਹਿੰਮ ਦੇ ਅੱਗੇ ਵਧਣ ਦੇ ਨਾਲ-ਨਾਲ ਮੁਹਿੰਮ ਬਾਰੇ ਹੋਰ ਜਾਣਕਾਰੀ ਉਪਲਬਧ ਹੋਵੇਗੀ, ਜੋ ਕਿ ਟੀਬੀ ਦੇ ਬੋਝ ਨੂੰ ਘਟਾਉਣ ਅਤੇ ਦੇਸ਼ ਭਰ ਵਿੱਚ ਜਨਤਕ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/