Latest News: ਨੌਜਵਾਨਾਂ ਲਈ ਅਪਰੈਂਟਿਸਸ਼ਿਪ ਐਕਟ 1961 ਅਧੀਨ ਆਉਂਦੇ ਅਦਾਰਿਆਂ ਵਿੱਚ ਅਪਰੈਂਟਿਸਸ਼ਿਪ ਕਰਨ ਦਾ ਸੁਨਹਿਰੀ ਮੌਕਾ
ਕਪੂਰਥਲਾ, 12 ਜਨਵਰੀ (ਵਿਸ਼ਵ ਵਾਰਤਾ) ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਾਜਨ ਸ਼ਰਮਾ ਨੇ ਦੱਸਿਆ ਕਿ ਸਟੇਟ ਅਪਰੈਂਟਿਸਸ਼ਿਪ ਐਡਵਾਈਜ਼ਰ, ਪੰਜਾਬ ਵਲੋਂ ਅਪਰੈਂਟਿਸਸ਼ਿਪ ਐਕਟ 1961 ਅਧੀਨ ਆਉਂਦੇ ਸਰਕਾਰੀ, ਪਬਲਿਕ ਖੇਤਰ ਦੇ ਅੰਡਰਟੇਕਿੰਗਜ਼, ਬੋਰਡਾਂ, ਕਾਰਪੋਰੇਸ਼ਨਾਂ, ਮਿਊਂਸੀਪਲ ਕਾਰਪੋਰੇਸ਼ਨਾਂ, ਮਿਊਂਸੀਪਲ ਕਮੇਟੀਆਂ ਅਤੇ ਪ੍ਰਾਈਵੇਟ ਖੇਤਰ ਦੇ ਸਾਰੇ ਅਦਾਰਿਆਂ ਨੂੰ ਐਕਟ ਦੀਆਂ ਹਦਾਇਤਾਂ ਅਨੁਸਾਰ ਅਪਰੈਂਟਿਸਸ਼ਿਪ ਪੋਰਟਲ www.apprenticeshipindia.gov.in ’ਤੇ ਲਾਜ਼ਮੀ ਰਜਿਸਟਰ ਹੋਣ ।
ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਅਦਾਰੇ ਆਪਣੀਆਂ ਅਪਰੈਂਟਿਸਸ਼ਿਪ ਦੀਆਂ ਵਕੈਂਸੀਆਂ ਨੂੰ ਇਸ ਵੈੱਬਸਾਈਟ ਤੇ ਅਪਲੋਡ ਕਰਨ ਤੋਂ ਇਲ੍ਹਾਵਾ ਲੋਕਲ/ਖੇਤਰੀ ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਲੋਕਲ ਰੋਜ਼ਗਾਰ ਦਫ਼ਤਰਾਂ , ਤਕਨੀਕੀ ਸਿੱਖਿਆ ਸੰਸਥਾਵਾਂ ਨਾਲ ਵੀ ਸਾਂਝਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਧ ਤੋਂ ਵੱਧ ਅਪਰੈਂਟਿਸਸ਼ਿਪ ਸਕੀਮ ਨਾਲ ਜੋੜ੍ਹਨ ਲਈ ਐਨ.ਏ.ਪੀ.ਐ.-2 ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹ੍ਹਿਤ ਸਟਾਈਪੈਂਡ ਦਾ 25% (ਵੱਧ ਤੋਂ ਵੱਧ 1500 ਪ੍ਰਤੀ ਮਹੀਨਾ) ਸਿੱਧੇ ਤੌਰ ’ਤੇ ਪ੍ਰਾਰਥੀਆਂ ਨੂੰ ਕੇਂਦਰ ਸਰਕਾਰ ਵਲੋਂ ਦਿੱਤਾ ਜਾਵੇਗਾ।
ਉਨ੍ਹਾਂ ਚਾਹਵਾਨ ਆਈ.ਟੀ.ਆਈ./ਐਨ.ਟੀ.ਸੀ. ਹੋਲਡਰਾਂ, ਅੱਠਵੀਂ/ਦਸਵੀਂ/ਬਾਰ੍ਹਵੀਂ ਪਾਸ ਪ੍ਰਾਰਥੀਆਂ ਨੂੰ ਇਸ ਅਪਰੈਂਟਿਸਸ਼ਿਪ ਦਾ ਲਾਭ ਲੈਣ ਲਈ www.apprenticeshipindia.gov.in ਪੋਰਟਲ ’ਤੇ ਰਜਿਸਟਰ ਹੋਣ ਲਈ ਕਿਹਾ । ਉਨ੍ਹਾਂ ਦੱਸਿਆ ਕਿ ਅਪਰੈਂਟਿਸਸ਼ਿਪ ਦੇ ਟਰੇਡਾਂ, ਮੌਕਿਆਂ ਅਤੇ ਯੋਗਤਾ ਦੀ ਵਿਸਥਾਰਿਤ ਜਾਣਕਾਰੀ ਵੀ ਪੋਰਟਲ ’ਤੇ ਉਪਲੱਬਧ ਹੈ। ਅਪਰੈਂਟਿਸ ਵਜੋਂ ਰਜਿਸਟਰ ਹੋਣ ਲਈ ਨਿਰਧਾਰਿਤ ਪ੍ਰੋਫਾਰਮਾ www.punjabitis.gov.in ਵੈਬਸਾਈਟ ’ਤੇ ਉਪਲੱਬਧ ਹੈ।
ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪੰਜਵੀ ਮੰਜਿਲ , ਨਵਾਂ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਪਹੁੰਚ ਕੇ ਜਾਂ ਦਫਤਰ ਦੇ ਹੈਲਪਲਾਈਨ ਨੰਬਰ 988219247 ਉਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।