Latest News : ਵੀ ਨਰਾਇਣਨ ISRO ਦੇ ਨਵੇਂ ਚੇਅਰਮੈਨ ਨਿਯੁਕਤ
ਚੰਡੀਗੜ੍ਹ, 8ਜਨਵਰੀ(ਵਿਸ਼ਵ ਵਾਰਤਾ) ਕੇਂਦਰ ਸਰਕਾਰ ਨੇ ਪੁਲਾੜ ਵਿਗਿਆਨੀ ਵੀ. ਨਰਾਇਣਨ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਪੁਲਾੜ ਵਿਭਾਗ ਦਾ ਸਕੱਤਰ ਵੀ ਬਣਾਇਆ ਗਿਆ ਹੈ। 14 ਜਨਵਰੀ ਨੂੰ ਉਹ ਇਸਰੋ ਦੇ ਮੁਖੀ ਐੱਸ. ਸੋਮਨਾਥ ਦੀ ਥਾਂ ਲੈਣਗੇ। ਨਾਰਾਇਣਨ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਵਰਤਮਾਨ ਵਿੱਚ ਉਹ ਵਲਿਆਮਾਲਾ ਵਿਖੇ ਸਥਿਤ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਦੇ ਡਾਇਰੈਕਟਰ ਹਨ। ਨਰਾਇਣਨ ਕੋਲ 40 ਸਾਲ ਦਾ ਤਜਰਬਾ ਹੈ। ਉਹ ਰਾਕੇਟ ਅਤੇ ਪੁਲਾੜ ਯਾਨ ਸੰਚਾਲਨ ਵਿੱਚ ਮਾਹਰ ਹਨ। ਜ਼ਿਕਰਯੋਗ ਹੈ ਕਿ ਇਸਰੋ ਦੇ ਮੌਜੂਦਾ ਚੇਅਰਮੈਨ ਐੱਸ. ਸੋਮਨਾਥ ਨੇ 14 ਜਨਵਰੀ 2022 ਨੂੰ ਇਸਰੋ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਉਹ 3 ਸਾਲ ਦੇ ਕਾਰਜਕਾਲ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/