Latest news : ਸੁਰੱਖਿਆ ਕਰਮੀਆਂ ਤੋਂ ਵਾਂਝਾ ਜ਼ੀਰਕਪੁਰ ਦੇ ਢਕੌਲੀ ਦਾ ਸਰਕਾਰੀ ਹਸਪਤਾਲ
– ਸਟਾਫ ਤੇ ਮਰੀਜ਼ ਸੁਰੱਖਿਆ ਪੱਖੋਂ ਬੇਸਹਾਰਾ, ਸਹਿਮ ਤੇ ਡਰ ਦੇ ਮਾਹੌਲ ‘ਚ ਕੰਮ ਕਰਨ ਨੂੰ ਮਜ਼ਬੂਰ

ਜ਼ੀਰਕਪੁਰ, 19 ਜੂਨ (ਵਿਸ਼ਵ ਵਾਰਤਾ) Latest news: ਜ਼ੀਰਕਪੁਰ ਦੇ ਢਕੌਲੀ ਵਿਖੇ ਸਥਿਤ ਸਿਵਲ ਹਸਪਤਾਲ ਵਿੱਚ ਸੁਰੱਖਿਆ ਦੀ ਵਿਆਪਕ ਕਮੀ ਹੈ। ਹਸਪਤਾਲ ‘ਚ ਨਾ ਕੋਈ ਸੁਰੱਖਿਆ ਕਰਮੀ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਨਿੱਜੀ ਸੁਰੱਖਿਆ ਪ੍ਰਬੰਧਿਤ ਕੀਤੀ ਗਈ ਹੈ। ਇਸ ਕਾਰਨ ਇੱਥੇ ਕੰਮ ਕਰ ਰਹੀ ਮਹਿਲਾ ਡਾਕਟਰੀ ਟੀਮ, ਨਰਸਿੰਗ ਸਟਾਫ ਅਤੇ ਮਹਿਲਾ ਮਰੀਜ਼ ਹਮੇਸ਼ਾਂ ਡਰ ਅਤੇ ਅਸੁਰੱਖਿਆ ਵਾਲੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਹਨ।
ਦੱਸ ਦਈਏ ਕਿ ਰਾਤ ਦੇ ਸਮੇਂ ਵੀ ਹਸਪਤਾਲ ਦੀ ਐਮਰਜੈਂਸੀ ਸੇਵਾ ਜਾਰੀ ਰਹਿੰਦੀ ਹੈ, ਜਿਸ ਦੌਰਾਨ ਮਹਿਲਾ ਸਟਾਫ ਦੀ ਡਿਊਟੀ ਹੋਣ ਕਾਰਨ, ਸੁਰੱਖਿਆ ਦੀ ਘਾਟ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ। ਕਈ ਵਾਰ ਅਸਾਮਾਜਿਕ ਤੱਤਾਂ ਦੀ ਹਸਪਤਾਲ ‘ਚ ਆਉਣ-ਜਾਣ ਕਾਰਨ ਸਟਾਫ ਨੂੰ ਮੁਸ਼ਕਿਲ ਦੌਰਾਂ ਤੋਂ ਗੁਜ਼ਰਨਾ ਪੈਂਦਾ ਹੈ। ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਦਾ ਕਹਿਣਾ ਹੈ ਕਿ “ਸਾਡੇ ਕੋਲ ਫਿਲਹਾਲ ਕੋਈ ਵੀ ਨਿੱਜੀ ਸੁਰੱਖਿਆ ਉਪਲਬਧ ਨਹੀਂ। ਸਟਾਫ ਡਰ ਦੇ ਮਾਹੌਲ ‘ਚ ਕੰਮ ਕਰ ਰਿਹਾ ਹੈ। ਅਸੀਂ ਇਹ ਮਸਲਾ ਕਈ ਵਾਰੀ ਉੱਚ ਅਧਿਕਾਰੀਆਂ ਕੋਲ ਰੱਖ ਚੁੱਕੇ ਹਾਂ।”
ਉਨ੍ਹਾਂ ਕਿਹਾ ਕਿ “ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਯੂਨੀਅਨ ਵੱਲੋਂ ਵੀ ਇਹ ਮਸਲਾ ਕਈ ਵਾਰੀ ਲਿਖਤੀ ਰੂਪ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਕੋਲ ਪਹੁੰਚਾਇਆ ਗਿਆ ਹੈ, ਪਰ ਹੁਣ ਤੱਕ ਕੋਈ ਢੁੱਕਵਾਂ ਕਾਰਵਾਈ ਨਹੀਂ ਹੋਈ।ਸਿਵਲ ਹਸਪਤਾਲ ਜਿਹੇ ਜ਼ਰੂਰੀ ਸਥਾਨ ‘ਤੇ 24 ਘੰਟੇ ਲਈ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣ ਤਾਂ ਜੋ ਹਰ ਕੋਈ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਗੰਭੀਰ ਮਸਲਿਆਂ ਨੂੰ ਲੰਬੇ ਸਮੇਂ ਤੱਕ ਅਣਡਿੱਠਾ ਕੀਤਾ ਗਿਆ ਤਾਂ ਕਿਸੇ ਵੱਡੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















