Latest News : ਭਾਰਤੀ ਸਮੁੰਦਰੀ ਫ਼ੌਜ ਨੂੰ ਮਿਲੀ ਪਹਿਲੀ ਮਹਿਲਾ ਲੜਾਕੂ ਪਾਇਲਟ

ਚੰਡੀਗੜ੍ਹ, 5ਜੁਲਾਈ(ਵਿਸ਼ਵ ਵਾਰਤਾ) Latest News : ਭਾਰਤੀ ਸਮੁੰਦਰੀ ਫ਼ੌਜ ਨੂੰ ਆਪਣੀ ਪਹਿਲੀ ਮਹਿਲਾ ਲੜਾਕੂ ਪਾਇਲਟ ਮਿਲੀ ਹੈ। ਸਬ ਲੈਫਟੀਨੈਂਟ ਆਸਥਾ ਪੂਨੀਆ ਨੇ ਸਮੁੰਦਰੀ ਫ਼ੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਹੋਣ ਦਾ ਮਾਣ ਹਾਸਲ ਕੀਤਾ ਹੈ।
ਸਮੁੰਦਰੀ ਫੌਜ ਨੇ ਦੱਸਿਆ ਕਿ ਉਸਨੇ ਵੀਰਵਾਰ ਵਿਸ਼ਖਾਪਟਨਮ ਦੇ ਸਮੁੰਦਰੀ ਫੌਜ ਹਵਾਈ ਅੱਡੇ ਤੇ ਦੂਜੇ ਬੇੇਸਿਕ ਹਾਕ ਕਨਵਰਜ਼ਨ ਕੋਰਸ ਦੇ ਪੂਰਾ ਹੋਣ ਤੋਂ ਬਾਅਦ ਇਹ ਮਾਣ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਸਬ ਲੈਫਟੀਨੈਂਟ ਪੂਨੀਆ ਸਮੁੰਦਰੀ ਹਵਾਬਾਜ਼ੀ ਦੀ ਲੜਾਕੂ ਧਾਰਾ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਹੈ।
https://x.com/indiannavy/status/1941021570157211803
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















