Latest News : ਦਿੱਲੀ-ਕੱਟੜਾ ਐਕਸਪ੍ਰੈਸ ਵੇਅ ‘ਤੇ ਮੋਦੀ ਦੀ ਮੀਟਿੰਗ ਤੋਂ ਪਹਿਲਾਂ ਐਕਸ਼ਨ ਮੋਡ ‘ਚ ਆਈ ਪੰਜਾਬ ਸਰਕਾਰ
ਨਵੀਂ ਦਿੱਲੀ, 27ਅਗਸਤ (ਵਿਸ਼ਵ ਵਾਰਤਾ)Latest News : ਕੇਂਦਰੀ ਹਾਈਵੇ ਪ੍ਰੋਜੈਕਟਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਭਲਕੇ ਹੋਣ ਵਾਲੀ ਰਿਵਿਊ ਮੀਟਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਇਸ ਸਬੰਧੀ ਮਲੇਰਕੋਟਲਾ ਅਤੇ ਕਪੂਰਥਲਾ ਵਿੱਚ ਜ਼ਮੀਨ ਐਕੁਆਇਰ ਕਰਨ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਪੁਲਿਸ ਫੋਰਸ ਮੁਹਈਆ ਕਰਵਾਉਣ ਲਈ ਕਿਹਾ ਸੀ।

ਮਲੇਰਕੋਟਲਾ ਵਿੱਚ 1.34 ਕਿਲੋਮੀਟਰ ਅਤੇ ਕਪੂਰਥਲਾ ਵਿੱਚ 1.25 ਕਿਲੋਮੀਟਰ ਜਮੀਨ ਦਾ ਟੁਕੜਾ ਕਬਜ਼ੇ ਵਿੱਚ ਲਿਆ ਜਾਣਾ ਬਾਕੀ ਸੀ। ਮੁੱਖ ਸਕੱਤਰ ਦੀ ਇਸ ਚਿੱਠੀ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆ ਗਈ ਅਤੇ ਪੁਲਿਸ ਵੱਲੋਂ ਮਲੇਰਕੋਟਲਾ ਅਤੇ ਕਪੂਰਥਲਾ ਵਿੱਚ ਸੜਕ ਲਈ ਇਸ ਜਮੀਨ ਨੂੰ ਕਬਜ਼ੇ ਚ ਲੈ ਕੇ ਨੈਸ਼ਨਲ ਹਾਈਵੇ ਅਥੋਰਟੀ ਨੂੰ ਦੇ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਰਿਵਿਊ ਮੀਟਿੰਗ ਤੋਂ ਪਹਿਲਾਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਪੈਂਦਾ ਹਾਈਵੇ ਦਾ ਹਿੱਸਾ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਦੇ ਕਬਜ਼ੇ ਵਿੱਚ ਦੇ ਦਿੱਤਾ ਗਿਆ ਹੈ।























