Latest News: ਲਿਫਟਿੰਗ ਵਿੱਚ ਹੋਇਆ ਵਾਧਾ – ਮੁੱਖ ਮੰਤਰੀ ਦੇ ਯਤਨਾਂ ਸਦਕਾ ਸੁਧਾਰ
ਚੰਡੀਗੜ੍ਹ, 27 ਅਕਤੂਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਮਾਨ ਦੇ ਲਗਾਤਾਰ ਯਤਨਾਂ ਸਦਕਾ ਸੂਬੇ ਵਿੱਚ ਲਿਫਟਿੰਗ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ ਹੈ। ਪਿਛਲੇ 6 ਦਿਨਾਂ ਵਿੱਚ ਲਿਫਟਿੰਗ ਵਿੱਚ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ 21 ਅਕਤੂਬਰ ਨੂੰ ਲਿਫਟਿੰਗ ਦਾ ਅੰਕੜਾ 1.39 ਲੱਖ ਮੀਟ੍ਰਿਕ ਟਨ ਸੀ, ਉਹ 26 ਅਕਤੂਬਰ ਤੱਕ ਵਧ ਕੇ 3.83 ਲੱਖ ਮੀਟ੍ਰਿਕ ਟਨ (LMT) ਹੋ ਗਿਆ ਹੈ। ਲਿਫਟਿੰਗ ਵਿੱਚ ਹਰ ਰੋਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਪਿਛਲੇ 6 ਦਿਨਾਂ ਦਾ ਡਾਟਾ ਲਿਫਟਿੰਗ:
ਅਕਤੂਬਰ 21: 139172 MT
ਅਕਤੂਬਰ 22: 231124 MT
ਅਕਤੂਬਰ 23: 204129 MT
ਅਕਤੂਬਰ 24: 262890 MT
ਅਕਤੂਬਰ 25: 282055 MT
ਅਕਤੂਬਰ 26: 383146 MT
ਅੱਜ 2169 ਮਿੱਲਰ ਲਿਫਟਿੰਗ ਪ੍ਰਕਿਰਿਆ ਵਿੱਚ ਸ਼ਾਮਲ ਹਨ। ਮੁੱਖ ਮੰਤਰੀ ਦੇ ਇਨ੍ਹਾਂ ਯਤਨਾਂ ਸਦਕਾ ਸੂਬੇ ਵਿੱਚ ਅਨਾਜ ਦੀ ਲਿਫਟਿੰਗ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ, ਜਿਸ ਨਾਲ ਖੇਤੀਬਾੜੀ ਅਤੇ ਅਨਾਜ ਦੀ ਵੰਡ ਨਾਲ ਜੁੜੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।