Latest News : ਅਮਿਤਾਭ ਬੱਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ’ਚ ਨਜ਼ਰ ਆਵੇਗੀ ਮਾਨਸਾ ਦੀ ਧੀ
ਚੰਡੀਗੜ੍ਹ, 3ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਦੇ ਮਾਨਸਾ ਜਿਲ੍ਹੇ ਨਾਲ ਸਬੰਧਤ ਬੁਢਲਾਡਾ ਸ਼ਹਿਰ ਦੇ ਇੱਕ ਮੱਧਵਰਤੀ ਪਰਿਵਾਰ ਦੀ ਧੀ ਨੇਹਾ ਬਜਾਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਅਮਿਤਾਭ ਬੱਚਨ ਦੇ ਸ਼ੋਅ ’ਕੌਣ ਬਣੇਗਾ ਕਰੋੜਪਤੀ’ ਵਿੱਚ ਨਜ਼ਰ ਆਵੇਗੀ। ਸ਼ੋਅ ਦੇ ਆਉਣ ਵਾਲੇ ਐਪੀਸੋਡਾਂ ਵਿੱਚ ਦਰਸ਼ਕ ਨੇਹਾ ਨੂੰ ਹਾਟ ਸੀਟ ਦੇ ਦੇਖਣਗੇ।