Latest News : ਜੀਰਾ ’ਚ ਹੋਈ ਝੜਪ ’ਤੇ ਪੁਲਿਸ ਦੀ ਵੱਡੀ ਕਾਰਵਾਈ
750 ਅਣਪਛਾਤਿਆ ਖ਼ਿਲਾਫ਼ ਮਾਮਲਾ ਦਰਜ ; ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 2ਅਕਤੂਬਰ(ਵਿਸ਼ਵ ਵਾਰਤਾ) Latest News-ਬੀਤੇ ਦਿਨ ਜੀਰਾ ’ਚ ਹੋਈ ਝੜਪ ਨੂੰ ਲੈ ਕੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 750 ਅਣਪਛਾਤਿਆਂ ਖ਼ਿਲਫ਼ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਫ਼ਿਰੋਜ਼ਪੁਰ ਦੇ ਕਸਬਾ ਜੀਰਾ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜੇ ਆਪਸ ‘ਚ ਆਹਮੋ-ਸਾਹਮਣੇ ਹੋ ਗਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਕਲਾਕ ਟਾਵਰ ਚੌਂਕ ਉੱਤੇ ਦੋ ਧੜੇ ਆਹਮੋ-ਸਾਹਮਣੇ ਹੋ ਗਏ, ਜਿੱਥੇ ਇੱਟਾਂ-ਰੋਡੇ ਵੀ ਚੱਲੇ। ਇਸ ਦੌਰਾਨ ਸਾਬਕਾ ਕਾਂਗਰਸੀ ਐਮ ਐਲ ਏ ਕੁਲਬੀਰ ਜੀਰਾ ਦੇ ਵੀ ਸੱਟ ਲੱਗ ਗਈ ਸੀ।
ਹੁਣ ਪੁਲਿਸ ਨੇ ਇਸ ਮਾਮਲੇ ਤੇ ਐਕਸ਼ਨ ਲੈਂਦਿਆਂ 750 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।