Latest News : ਕੈਨੇਡਾ ਪੁਲਿਸ ‘ਚ ਭਰਤੀ ਹੋਈ ਸਰਦੂਲਗੜ੍ਹ ਦੀ ਧੀ, ਪੰਜਾਬੀਆਂ ਦਾ ਵਧਾਇਆ ਮਾਣ
ਮਾਨਸਾ, 27ਸਤੰਬਰ (ਵਿਸ਼ਵ ਵਾਰਤਾ): ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਪੂਰੀ ਦੁਨੀਆਂ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ। ਚਾਹੇ ਕੈਨੇਡਾ ਹੋਵੇ ਅਮਰੀਕਾ ਹੋਵੇ ਇੰਗਲੈਂਡ ਹੋਵੇ ਜਾਂ ਆਸਟਰੇਲੀਆ ਪੰਜਾਬੀ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਆਪਣੇ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹੀ ਹੀ ਇਕ ਉਪਲਬਧੀ ਪੰਜਾਬ ਦੇ ਸਰਦੂਲਗੜ੍ਹ ਦੀ ਜੰਮਪਲ ਧੀ ਨੇ ਹਾਸਿਲ ਕੀਤੀ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦੀ ਨਵਕਿਰਨ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਉਸ ਨੇ ਪੜ੍ਹਾਈ ਅਤੇ ਮੁਢਲੀ ਸਿੱਖਿਆ ਸਰਦੂਲੇਵਾਲਾ ਤੋਂ ਪ੍ਰਾਪਤ ਕੀਤੀ ਹੈ। ਉਸ ਦੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਨਵਕਿਰਨ ਦੀ ਇਸ ਕਾਮਯਾਬੀ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਅਤੇ ਕਿਹਾ ਹੈ ਕਿ, ਨਵਕਿਰਨ ਨੇ ਸਮਾਜ ਸੇਵਾ ਅਤੇ ਆਪਣੇ ਜਨੂਨ ਦੇ ਸਦਕਾ ਇਹ ਉਪਲਬਧੀ ਹਾਸਲ ਕੀਤੀ ਹੈ। ਨਵਕਿਰਣ ਸਕੂਲ ਅਤੇ ਇਲਾਕੇ ਦੇ ਬਾਕੀ ਬੱਚਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੀ ਪ੍ਰਤਿਭਾਸ਼ਾਲੀ ਵਿਦਿਆਰਥਣ ‘ਤੇ ਮਾਣ ਹੈ। ਨਵਕਿਰਣ ਦੀ ਇਸ ਕਾਮਯਾਬੀ ‘ਤੇ ਉਸ ਦੇ ਪਰਿਵਾਰ ਅਤੇ ਪਿੰਡ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਪਰਿਵਾਰਿਕ ਮੈਂਬਰਾਂ ਨੇ ਵੀ ਨਵਕਿਰਨ ਦੀ ਇਸ ਉਪਲਬਧੀ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।