Latest News : ਐੱਮਐੱਸਸੀਆਈ ਈਐੱਮ ਆਈਐੱਮ ਇੰਡੈਕਸ ਵਿੱਚ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ
ਚੰਡੀਗੜ੍ਹ, 8ਸਤੰਬਰ(ਵਿਸ਼ਵ ਵਾਰਤਾ) Latest News -ਸਤੰਬਰ 2024 ਦੇ ਦੌਰਾਨ, ਮੋਰਗਨ ਸਟੈਨਲੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਐੱਮਐੱਸਸੀਆਈ ਉੱਭਰਦੇ ਹੋਏ ਬਜ਼ਾਰ ਨਿਵੇਸ਼ ਯੋਗ ਇੰਡੈਕਸ, ਐੱਮਐੱਸਸੀਆਈ ਈਐੱਮ ਆਈਐੱਮਆਈ ਵਿੱਚ ਭਾਰਤ ਨੇ ਆਪਣੇ ਭਾਰ ਮੁੱਲ (weightage) ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਐੱਮਐੱਸਸੀਆਈ ਈਐੱਮ ਆਈਐੱਮਆਈ ਵਿੱਚ ਭਾਰਤ ਦਾ ਭਾਰ ਚੀਨ ਦੇ 21.58 ਫੀਸਦੀ ਦੀ ਤੁਲਨਾ ਵਿੱਚ 22.27 ਫੀਸਦੀ ਰਿਹਾ।
ਐੱਮਐੱਸਸੀਆਈ ਆਈਐੱਮਆਈ ਵਿੱਚ 3,355 ਸਟਾਕ ਸ਼ਾਮਲ ਹਨ, ਜਿਨ੍ਹਾਂ ਵਿੱਚ ਵੱਡੀਆਂ, ਮਿਡਲ ਅਤੇ ਸਮਾਲ-ਕੈਪ ਕੰਪਨੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਹ ਉੱਭਰ ਰਹੇ ਬਜ਼ਾਰਾਂ ਵਾਲੇ 24 ਦੇਸ਼ਾਂ ਦੇ ਸਟਾਕਾਂ ਨੂੰ ਕਵਰ ਕਰਦਾ ਹੈ ਅਤੇ ਹਰੇਕ ਦੇਸ਼ ਵਿੱਚ ਨਿਵੇਸ਼ਕਾਂ ਲਈ ਉਪਲਬਧ ਲਗਭਗ 85 ਫੀਸਦੀ (ਫ੍ਰੀ ਫਲੋਟ ਐਡਜਸਟਡ) ਮਾਰਕਿਟ ਪੂੰਜੀਕਰਣ ਨੂੰ ਕਵਰ ਕਰਨ ਦਾ ਟੀਚਾ ਰੱਖਦਾ ਹੈ।
ਮੁੱਖ ਐੱਮਐੱਸਸੀਆਈ ਈਐੱਮ ਇੰਡੈਕਸ (ਸਟੈਂਡਰਡ ਇੰਡੈਕਸ) ਵਿੱਚ ਵੱਡੀਆਂ ਅਤੇ ਮਿਡਲ-ਕੈਪ ਕੰਪਨੀਆਂ ਸ਼ਾਮਲ ਹੁੰਦੀਆਂ ਹਨ, ਉੱਥੇ ਹੀ ਆਈਐੱਮਆਈ ਵੱਡੇ, ਦਰਮਿਆਨੇ ਅਤੇ ਸਮਾਲ-ਕੈਪ ਸਟਾਕਾਂ ਨਾਲ ਵਧੇਰੇ ਵਿਆਪਕ ਬਣਾਇਆ ਗਿਆ ਹੈ। ਐੱਮਐੱਸਸੀਆਈ ਆਈਐੱਮਆਈ ਵਿੱਚ ਚੀਨ ਦੇ ਮੁਕਾਬਲੇ ਭਾਰਤ ਦਾ ਭਾਰ ਵਧੇਰੇ ਹੈ, ਜਿਸ ਦਾ ਕਾਰਨ ਛੋਟੀ-ਕੈਪ ਦੀ ਉੱਚ ਭਾਰ ਵਾਲੀ ਸਮਰੱਥਾ ਹੈ।
ਪੁਨਰ-ਸੰਤੁਲਨ ਵਿਆਪਕ ਬਜ਼ਾਰ ਦੇ ਰੁਝਾਨਾਂ ਨੂੰ ਦਰਸਾਉਂਦਾ ਹੈ। ਚੀਨ ਵਿੱਚ ਉਲਟ ਆਰਥਿਕ ਸਥਿਤੀਆਂ ਕਾਰਨ ਚੀਨ ਦੇ ਬਜ਼ਾਰ ਸੰਘਰਸ਼ ਕਰ ਰਹੇ ਹਨ, ਜਦੋਂ ਕਿ ਭਾਰਤੀ ਬਜ਼ਾਰਾਂ ਨੂੰ ਅਨੁਕੂਲ ਵਿਆਪਕ-ਆਰਥਿਕ ਸਥਿਤੀਆਂ ਦਾ ਫਾਇਦਾ ਹੋਇਆ ਹੈ। ਹਾਲ ਹੀ ਦੇ ਸਮੇਂ ਵਿੱਚ, ਭਾਰਤ ਨੇ ਦੇਸ਼ ਦੀ ਅਰਥਵਿਵਸਥਾ ਦੇ ਮਜ਼ਬੂਤ ਵਿਆਪਕ-ਆਰਥਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਭਾਰਤੀ ਕਾਰਪੋਰੇਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਸ਼ੇਅਰ ਬਜ਼ਾਰ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ, ਭਾਰਤੀ ਇਕੁਇਟੀ ਬਜ਼ਾਰ ਵਿੱਚ ਲਾਭ ਦਾ ਵਿਆਪਕ ਅਧਾਰ ਹੈ, ਜੋ ਲਾਰਜ਼-ਕੈਪ ਦੇ ਨਾਲ-ਨਾਲ ਮੀਡੀਅਮ-ਕੈਪ ਅਤੇ ਸਮਾਲ-ਕੈਪ ਇੰਡੈਕਸਾਂ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਇਸ ਸਕਾਰਾਤਮਕ ਰੁਝਾਨ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਕਾਰਕਾਂ ਵਿੱਚ ਸ਼ਾਮਲ ਹਨ- 2024 ਦੀ ਸ਼ੁਰੂਆਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਵਿੱਚ 47 ਫੀਸਦੀ ਦਾ ਵਾਧਾ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਭਾਰਤੀ ਲੋਨ ਬਜ਼ਾਰਾਂ ਵਿੱਚ ਉਚਿਤ ਵਿਦੇਸ਼ੀ ਪੋਰਟਫੋਲੀਓ ਨਿਵੇਸ਼ (ਐੱਫਪੀਆਈ)।
ਨਤੀਜੇ ਵਜੋਂ, ਐੱਮਐੱਸਸੀਆਈ ਆਪਣੇ ਇੰਡੈਕਸਾਂ ਵਿੱਚ ਭਾਰਤੀ ਸਟਾਕਾਂ ਦੇ ਸਾਪੇਖਿਕ ਭਾਰ ਨੂੰ ਵਧਾ ਰਿਹਾ ਹੈ। ਐੱਮਐੱਸਸੀਆਈ ਈਐੱਮ ਆਈਐੱਮਆਈ ਤੋਂ ਇਲਾਵਾ, ਇਹ ਤੱਥ ਐੱਮਐੱਸਸੀਆਈ ਈਐੱਮ ਇੰਡੈਕਸ ਵਿੱਚ ਚੀਨ ਦੇ ਭਾਰ ਵਿੱਚ ਤੁਲਨਾਤਮਕ ਗਿਰਾਵਟ ਦੇ ਨਾਲ-ਨਾਲ ਭਾਰਤ ਦੇ ਭਾਰ ਵਿੱਚ ਵਾਧੇ ਤੋਂ ਵੀ ਸਪੱਸ਼ਟ ਹੈ। ਮਾਰਚ-2024 ਤੋਂ ਅਗਸਤ-2024 ਦੌਰਾਨ ਐੱਮਐੱਸਸੀਆਈ ਈਐੱਮ ਵਿੱਚ ਭਾਰਤ ਦਾ ਭਾਰ 18 ਫੀਸਦੀ ਤੋਂ ਵਧ ਕੇ 20 ਫੀਸਦੀ ਹੋ ਗਿਆ, ਜਦੋਂ ਕਿ ਇਸੇ ਅਵਧੀ ਵਿੱਚ ਚੀਨ ਦਾ ਭਾਰ ਇਸੇ ਮਿਆਦ ਵਿੱਚ 25.1 ਫੀਸਦੀ ਤੋਂ ਘਟ ਕੇ 24.5 ਫੀਸਦੀ ਹੋ ਗਿਆ।
ਵਿਸ਼ਲੇਸ਼ਕਾਂ ਦੇ ਅਨੁਮਾਨਾਂ ਮੁਤਾਬਕ ਐੱਮਐੱਸਸੀਆਈ ਈਐੱਮ ਆਈਐੱਮਆਈ ਵਿੱਚ ਹੋਈ ਇਸ ਤਬਦੀਲੀ ਤੋਂ ਬਾਅਦ ਭਾਰਤੀ ਇਕੁਇਟੀ ਵਿੱਚ ਲਗਭਗ 4 ਤੋਂ 4.5 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਹੋ ਸਕਦਾ ਹੈ। ਆਰਥਿਕ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਨਿਵੇਸ਼ ਦੀ ਆਪਣੀ ਗਤੀ ਨੂੰ ਕਾਇਮ ਰੱਖਣ ਲਈ, ਭਾਰਤ ਨੂੰ ਘਰੇਲੂ ਅਤੇ ਵਿਦੇਸ਼ੀ ਦੋਵੇਂ ਸਰੋਤਾਂ ਤੋਂ ਪੂੰਜੀ ਦੀ ਜ਼ਰੂਰਤ ਹੈ। ਇਸ ਸੰਦਰਭ ਵਿੱਚ, ਗਲੋਬਲ ਈਐੱਮ ਇੰਡੈਕਸਾਂ ਵਿੱਚ ਭਾਰਤ ਦੇ ਭਾਰ ਵਿੱਚ ਵਾਧੇ ਦਾ ਸਕਾਰਾਤਮਕ ਮਹੱਤਵ ਹੈ।