KSBKBT 2 : ਕਿਉਂਕੀ ਸਾਸ ਭੀ ਕਭੀ ਬਹੂ ਥੀ 2″ ਚ ਨਜ਼ਰ ਆਉਣਗੇ Bill gates
ਮੁੰਬਈ, 23 ਅਕਤੂਬਰ 2025 (ਵਿਸ਼ਵ ਵਾਰਤਾ): ਸਮ੍ਰਿਤੀ ਈਰਾਨੀ ਦੇ ਸ਼ੋਅ “ਕਿਉਂਕੀ ਸਾਸ ਭੀ ਕਭੀ ਬਹੂ ਥੀ 2” ਨੂੰ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਲੋਕ ਤੁਲਸੀ ਅਤੇ ਮਿਹਿਰ ਦੀ ਕਹਾਣੀ ਨਾਲ ਦੁਬਾਰਾ ਜੁੜ ਗਏ ਹਨ। ਪਿਛਲੇ ਕਈ ਦਿਨਾਂ ਤੋਂ ਇਸ ਸ਼ੋਅ ਬਾਰੇ ਖ਼ਬਰਾਂ ਆ ਰਹੀਆਂ ਸਨ ਕਿ ਅਮਰੀਕੀ ਕਾਰੋਬਾਰੀ ਬਿਲ ਗੇਟਸ ਇਸ ਸ਼ੋਅ ਵਿੱਚ ਇੱਕ ਕੈਮਿਓ ਕਰਨ ਜਾ ਰਹੇ ਹਨ। ਹਾਲ ਹੀ ਵਿੱਚ, ਸਟਾਰ ਪਲੱਸ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਬਿਲ ਗੇਟਸ ਇਸ ਸ਼ੋਅ ‘ਚ ਨਜ਼ਰ ਆਉਣਗੇ।
ਸ਼ੋਅ ਵਿੱਚ ਬਿਲ ਗੇਟਸ ਸਮ੍ਰਿਤੀ ਈਰਾਨੀ ਦੇ ਕਿਰਦਾਰ ਤੁਲਸੀ ਵਿਰਾਨੀ ਨਾਲ ਇੱਕ ਵੀਡੀਓ ਕਾਲ ਵਿੱਚ ਦਿਖਾਈ ਦੇਣਗੇ। ਚੈੱਨਲ ਵੱਲੋਂ ਸ਼ੇਅਰ ਕੀਤੀ ਵੀਡੀਓ ‘ਚ ਇਸ ਵਾਰ ਬਿੱਲ ਗੇਟਸ ਵੀ ਸਕ੍ਰੀਨ ‘ਤੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ, ਉਹ ਵੀਡੀਓ ਕਾਲ ਰਾਹੀਂ ਤੁਲਸੀ ਨਾਲ ਗੱਲ ਕਰਦੇ ਨਜ਼ਰ ਆਉਣਗੇ।
ਇਹ ਕਹਾਣੀ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ‘ਤੇ ਕੇਂਦ੍ਰਿਤ ਹੋਵੇਗੀ। ਬਿਲ ਗੇਟਸ ਦੀ ਸੰਸਥਾ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ, ਇਨ੍ਹਾਂ ਮੁੱਦਿਆਂ ‘ਤੇ ਕੰਮ ਕਰਦੀ ਹੈ। ਇਸ ਲਈ, ਸਮ੍ਰਿਤੀ ਈਰਾਨੀ ਨੇ ਇਸ ਸ਼ੋਅ ਰਾਹੀਂ ਜਾਗਰੂਕਤਾ ਪੈਦਾ ਕਰਨ ਦਾ ਫੈਸਲਾ ਕੀਤਾ। ਇਹ ਕਹਾਣੀ ਲਗਭਗ ਤਿੰਨ ਐਪੀਸੋਡਾਂ ਤੱਕ ਚੱਲੇਗੀ, ਜਿਸ ਵਿੱਚ ਬਿਲ ਗੇਟਸ 2 ਵਿੱਚ ਦਿਖਾਈ ਦੇਣਗੇ।
ਇਸ ਸ਼ੋਅ ‘ਚ ਕਈ ਸਮਾਜਿਕ ਮੁੱਦੇ ਜਿਵੇ ਕਿ ਬੁਢਾਪਾ, ਬੋਡੀ ਸ਼ੇਮਇੰਗ ਅਤੇ ਝੂਠੇ ਘਰੇਲੂ ਹਿੰਸਾ ਵਰਗੇ ਮਾਮਲੇ ਦਿਖਾਏ ਜਾ ਚੁੱਕੇ ਹਨ। ਸ਼ੋਅ ਦੇ ਨਿਰਮਾਤਾਵਾਂ ਨੇ ਮੀਡੀਆ ਨੂੰ ਦੱਸਿਆ, “ਅਸੀਂ ਮਰਦਾਂ ਅਤੇ ਔਰਤਾਂ ਦੋਵਾਂ ਦੁਆਰਾ ਦਰਪੇਸ਼ ਰੋਜ਼ਾਨਾ ਸਮੱਸਿਆਵਾਂ ਨੂੰ ਦਰਸਾਇਆ ਹੈ। ਟੈਲੀਵਿਜ਼ਨ ‘ਤੇ ਅਜਿਹੇ ਮੁੱਦਿਆਂ ਨੂੰ ਉਠਾਉਣਾ ਮਹੱਤਵਪੂਰਨ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























