Kolkata ‘ਚ ਮੈਸੀ ਦੇ ਪ੍ਰੋਗਰਾਮ ਦੌਰਾਨ ਹੰਗਾਮੇ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਵੱਡਾ ਬਿਆਨ
– ਖੇਡ ਪ੍ਰੇਮੀਆਂ ਤੋਂ ਮੰਗੀ ਮੁਆਫੀ
ਪੱਛਮੀ ਬੰਗਾਲ, 13 ਦਸੰਬਰ 2025 (ਵਿਸ਼ਵ ਵਾਰਤਾ): ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ (Kolkata) ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਫੁੱਟਬਾਲ ਸੁਪਰਸਟਾਰ ਲਿਓਨਲ ਮੇਸੀ ਦੇ ਜਲਦ ਸਟੇਡੀਅਮ ਛੱਡਣ ਤੋਂ ਬਾਅਦ ਗੁੱਸੇ ਵਿੱਚ ਆਏ ਪ੍ਰਸ਼ੰਸਕ ਭੜਕ ਗਏ। ਮੈਸੀ ਲੈਪ ਆਫ਼ ਆਨਰ ਤੋਂ ਬਾਅਦ ਸਟੇਡੀਅਮ ‘ਚੋ ਜਲਦੀ ਚਲੇ ਗਏ, ਜਿਸ ਕਾਰਨ ਗੁੱਸੇ ‘ਚ ਆਏ ਪ੍ਰਸ਼ੰਸਕਾਂ ਨੇ ਕੁਰਸੀਆਂ ਅਤੇ ਬੋਤਲਾਂ ਸੁੱਟ ਕੇ ਵਿਰੋਧ ਕੀਤਾ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਨੇ ਕੋਲਕਾਤਾ ਦੇ ਸਟੇਡੀਅਮ ਵਿੱਚ ਭੰਨਤੋੜ ਕੀਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਟੇਡੀਅਮ ਵਿੱਚ ਹਫੜਾ-ਦਫੜੀ ਅਤੇ ਹੰਗਾਮੇ ‘ਤੇ ਦੁੱਖ ਪ੍ਰਗਟ ਕੀਤਾ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਇਸ ਮੰਦਭਾਗੀ ਘਟਨਾ ਲਈ ਲਿਓਨੇਲ ਮੈਸੀ ਅਤੇ ਸਾਰੇ ਖੇਡ ਪ੍ਰੇਮੀਆਂ ਤੋਂ ਮੁਆਫੀ ਮੰਗੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਕੋਲਕਾਤਾ ਵਿੱਚ ਮੈਸੀ ਦੇ ਪ੍ਰੋਗਰਾਮ ਵਿੱਚ ਹੋਈ ਦੁਰਪ੍ਰਬੰਧਨ ਨੂੰ ਦੇਖ ਕੇ ਉਹ ਹੈਰਾਨ ਹਨ, ਘਟਨਾ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਹਨ ਅਤੇ ਉਹ ਇਸ ਲਈ ਮੁਆਫੀ ਮੰਗਦੀ ਹੈ।

ਦੱਸ ਦਈਏ ਕਿ ਅਰਜਨਟੀਨਾ ਦੇ ਫੁੱਟਬਾਲ ਦਿੱਗਜ ਲਿਓਨੇਲ ਮੈਸੀ14 ਸਾਲਾਂ ਬਾਅਦ ਭਾਰਤ ਆਏ ਹਨ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟਾਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਤਿੰਨੋਂ ਖਿਡਾਰੀ ਸਵੇਰੇ 2:30 ਵਜੇ ਦੇ ਕਰੀਬ ਕੋਲਕਾਤਾ ਹਵਾਈ ਅੱਡੇ ‘ਤੇ ਪਹੁੰਚੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























