KBC 17 : ਕੌਣ ਬਣੇਗਾ ਕਰੋੜਪਤੀ 17 ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ
– ਕੇਬੀਸੀ ਤੋਂ ਜਿੱਤੇ ਪੈਸਿਆਂ ਦਾ ਕੀ ਕਰਨਗੇ ਦਿਲਜੀਤ? ਦੱਸਿਆ ਪੂਰਾ Plan
ਚੰਡੀਗੜ੍ਹ, 15 ਅਕਤੂਬਰ 2025 (ਵਿਸ਼ਵ ਵਾਰਤਾ) – ਪ੍ਰਸਿੱਧ ਪੰਜਾਬੀ ਗਾਇਕ – ਅਦਾਕਾਰ ਦਿਲਜੀਤ ਦੋਸਾਂਝ ਜਲਦ ਹੀ ਕੌਣ ਬਣੇਗਾ ਕਰੋੜਪਤੀ 17 ਦੇ ਇੱਕ ਵਿਸ਼ੇਸ਼ ਐਪੀਸੋਡ ਵਿੱਚ ਨਜ਼ਰ ਆਉਣਗੇ। ਉਨ੍ਹਾਂ ਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਅਤੇ ਦਰਸ਼ਕ ਉਨ੍ਹਾਂ ਦੇ ਐਪੀਸੋਡ ਦੇ ਟੈਲੀਕਾਸਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਬਹੁਤ ਸਾਰੇ ਸਿਤਾਰੇ ਇਸ ਸ਼ੋਅ ‘ਚ ਮਨੋਰੰਜਨ ਲਈ ਆਉਂਦੇ ਹਨ ਪਰ ਦਿਲਜੀਤ ਦਾ ਉਦੇਸ਼ ਮਾਨਵਤਾਵਾਦੀ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕੇਬੀਸੀ ਤੋਂ ਕਮਾਏ ਪੈਸੇ ਨੂੰ ਪੰਜਾਬ ਹੜ੍ਹ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਇਸ ਸਾਲ ਭਾਰੀ ਬਾਰਿਸ਼ ਅਤੇ ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਹੜ੍ਹਾਂ ਨਾਲ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ, ਲਗਭਗ 1,655 ਪਿੰਡ ਡੁੱਬ ਗਏ ਅਤੇ 1.75 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ। ਅਜਿਹੇ ਵਿੱਚ, ਦਿਲਜੀਤ ਦੋਸਾਂਝ ਨੇ ਨਾ ਸਿਰਫ਼ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਹੱਥ ਵਧਾਇਆ, ਸਗੋਂ ਸਭ ਤੋਂ ਵੱਧ ਪ੍ਰਭਾਵਿਤ 10 ਪਿੰਡਾਂ ਨੂੰ ਗੋਦ ਵੀ ਲਿਆ। ਉਨ੍ਹਾਂ ਦੀ ਟੀਮ ਇਨ੍ਹਾਂ ਖੇਤਰਾਂ ਵਿੱਚ ਭੋਜਨ, ਪਾਣੀ, ਦਵਾਈ ਅਤੇ ਪੁਨਰਵਾਸ ਕਾਰਜਾਂ ਵਿੱਚ ਲਗਾਤਾਰ ਲੱਗੀ ਹੋਈ ਹੈ। .
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























