Karwa Chauth 2025: ਅੱਜ ਕਰਵਾ ਚੌਥ ਮੌਕੇ ਕਿੰਨੇ ਵਜੇ ਦਿਖਾਈ ਦੇਵੇਗਾ ਚੰਦਰਮਾ?
ਜਾਣੋ ਸ਼ਹਿਰ ਅਨੁਸਾਰ ਚੰਦ ਨਿਕਲਣਾ ਦਾ ਸਮਾਂ
ਚੰਡੀਗੜ੍ਹ, 10 ਅਕਤੂਬਰ 2025 (ਵਿਸ਼ਵ ਵਾਰਤਾ): ਅੱਜ ਦੇਸ਼ ਭਰ ਵਿੱਚ ਕਰਵਾ ਚੌਥ (Karwa Chauth 2025) ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਕਾਰਨ ਬਾਜ਼ਾਰਾਂ ਵਿੱਚ ਵੀ ਕਾਫੀ ਭੀੜ ਨਜ਼ਰ ਆ ਰਹੀ ਹੈ, ਔਰਤਾਂ ਉਤਸ਼ਾਹ ਨਾਲ ਖਰੀਦਦਾਰੀ ਕਰ ਰਹੀਆਂ ਹਨ। ਇਸ ਸ਼ੁਭ ਦਿਨ ‘ਤੇ ਔਰਤਾਂ ਦੁਲਹਨਾਂ ਵਾਂਗ ਸਜਦੀਆਂ ਹਨ। ਉਹ ਸੁਹਾਗ ਦਾ ਸਮਾਨ, ਜਿਵੇਂ ਕਿ ਲਾਲ ਸਾੜੀ, ਸਿੰਦੂਰ, ਚੂੜੀਆਂ ਅਤੇ ਗਹਿਣੇ ਪਹਿਨਦੀਆਂ ਹਨ, ਅਤੇ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ ਅਤੇ ਵਰਤ ਰੱਖਦੀਆਂ ਹਨ। ਪਰ ਹੁਣ ਸਵਾਲ ਇਹ ਹੈ ਕਿ ਕਰਵਾ ਚੌਥ ‘ਤੇ ਚੰਦਰਮਾ ਕਿੰਨੇ ਵਜੇ ਚੜ੍ਹੇਗਾ। ਤਾਂ ਆਓ ਜਾਣਦੇ ਹਾਂ, ਸ਼ਹਿਰ ਅਨੁਸਾਰ ਚੰਦਰਮਾ ਦੇ ਚੜ੍ਹਨ ਦਾ ਸਮਾਂ।
ਸ਼ਹਿਰ — ਚੰਦ ਨਿਕਲਣ ਦਾ ਸਮਾਂ (ਸ਼ਾਮ)
ਦਿੱਲੀ — 8:13 ਵਜੇ
ਮੁੰਬਈ — 8:55 ਵਜੇ
ਕੋਲਕਾਤਾ — 7:42 ਵਜੇ
ਚੇਨਈ — 8:38 ਵਜੇ
ਦੇਹਰਾਦੂਨ — 8:05 ਵਜੇ
ਚੰਡੀਗੜ੍ਹ — 8:09 ਵਜੇ
ਜੈਪੁਰ 8:23 ਵਜੇ
ਪਟਨਾ — 7:48 ਵਜੇ
ਜੰਮੂ — 8:11 ਵਜੇ
ਗਾਂਧੀਨਗਰ — 8:46 ਵਜੇ
ਅਹਿਮਦਾਬਾਦ — 8:47 ਵਜੇ
ਸ਼ਿਮਲਾ — 8:06 ਵਜੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























