ਅਦਾਕਾਰਾ ਕੰਗਨਾ ਰਣੌਤ ਨੇ ਚੁੱਪ-ਚੁਪੀਤੇ ਵਿਆਹ ਕਰਵਾਉਣ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪੀ
– ਪੜ੍ਹੋ ਕੀ ਕਿਹਾ
ਮੁੰਬਈ , 22 ਮਈ 2026 (ਵਿਸ਼ਵ ਵਾਰਤਾ): ਹਾਲ ਹੀ ਵਿੱਚ ਕੰਗਨਾ ਰਣੌਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਉਹ ਰਵਾਇਤੀ ਹਰੇ ਰੰਗ ਦੀਆਂ ਚੂੜੀਆਂ ਅਤੇ ਗਲੇ ਵਿੱਚ ਮੰਗਲਸੂਤਰ ਪਹਿਨੇ ਨਜ਼ਰ ਆਈ। ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ‘ਤੇ ਇਹ ਚਰਚਾ ਤੇਜ਼ ਹੋ ਗਈ ਕਿ ਕੰਗਨਾ ਨੇ ਬਿਨਾਂ ਕਿਸੇ ਨੂੰ ਦੱਸੇ ਵਿਆਹ ਕਰਵਾ ਲਿਆ ਹੈ ਅਤੇ ਲੋਕ ਉਸ ਦੇ ‘ਮਿਸਟਰੀ ਮੈਨ’ ਬਾਰੇ ਅੰਦਾਜ਼ੇ ਲਗਾਉਣ ਲੱਗੇ।
ਕੰਗਨਾ ਨੇ ਇੰਸਟਾਗ੍ਰਾਮ ਤੇ ਸਟੋਰੀ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਵਿਆਹ ਦੀਆਂ ਅਫ਼ਵਾਹਾਂ ਦਾ ਜਵਾਬ ਦਿੱਤਾ ਹੈ। ਕੰਗਨਾ ਨੇ ਲਿਖਿਆ, ‘ਉਹ ਮੁੰਬਈ ਦੀ ਗਰਮੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਕਿਸੇ ਨੇ ਉਸ ਦੇ ਫ਼ਿਲਮੀ ਕਿਰਦਾਰ ਵਿੱਚ ਫੋਟੋ ਖਿੱਚ ਲਈ, ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਲੋਕਾਂ ਦੇ ਫ਼ੋਨ ਆਉਣ ਲੱਗ ਪਏ।’
ਉਨ੍ਹਾਂ ਅੱਗੇ ਲਿਖਿਆ ਕਿ ” ‘ਮੈਂ ਲੁਕ -ਛੁਪ ਕੇ ਵਿਆਹ ਨਹੀਂ ਕਰਾਂਗੀ, ਵਾਅਦਾ ਹੈ। ਇੱਕ ਐਕਟਰ ਨੂੰ ਹਰ ਤਰ੍ਹਾਂ ਦੇ ਰੋਲ ਕਰਨੇ ਪੈਂਦੇ ਹਨ, ਇਸ ਵਿੱਚ ਇੰਨੀ ਵੱਡੀ ਗੱਲ ਕੀ ਹੈ?’ ਦੱਸ ਦਈਏ ਕਿ ਕੰਗਨਾ ਰਣੌਤ ਅੱਜਕੱਲ੍ਹ ਕਾਫ਼ੀ ਰੁੱਝੀ ਹੋਈ ਹੈ। ਉਹ ਇੰਨੀਂ ਦਿਨੀਂ ‘ਕੁਈਨ 2’ ਦੀ ਸ਼ੂਟਿੰਗ ਕਰ ਰਹੀ ਹੈ। ਉਸਦੀ ਇੱਕ ਹੋਰ ਵੱਡੀ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ ਜਲਦ ਹੀ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਹ ਇੱਕ ਨਰਸ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























