June 2025 Bank Holidays : ਜੂਨ ਮਹੀਨੇ ਬੈਂਕ ਛੁੱਟੀਆਂ ਦੀ ਭਰਮਾਰ
2-4 ਨਹੀਂ ਪੂਰੇ 12 ਦਿਨ ਬੈਂਕ ਰਹਿਣਗੇ ਬੰਦ, ਵੇਖੋ ਪੂਰੀ ਸੂਚੀ

ਨਵੀ ਦਿੱਲੀ, 31 ਮਈ (ਵਿਸ਼ਵ ਵਾਰਤਾ): ਮਈ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਜੂਨ ਮਹੀਨਾ ਕੱਲ੍ਹ ਤੋਂ ਸ਼ੁਰੂ ਹੋਣ ਵਾਲਾ ਹੈ। ਅਜਿਹੇ ‘ਚ ਜੇਕਰ ਤੁਸੀਂ ਜੂਨ ਵਿੱਚ ਕੋਈ ਮਹੱਤਵਪੂਰਨ ਬੈਂਕਿੰਗ ਨਾਲ ਜੁੜੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ। ਭਾਰਤੀ ਰਿਜ਼ਰਵ ਬੈਂਕ (RBI) ਨੇ ਜੂਨ 2025 ਲਈ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ।ਇਸ ਅਨੁਸਾਰ ਜੂਨ ਮਹੀਨੇ ਕੁੱਲ 12 ਛੁੱਟੀਆਂ ਹਨ, ਜਿਸ ਵਿੱਚ ਹਰ ਐਤਵਾਰ ਅਤੇ ਦੂਜਾ ਅਤੇ ਚੌਥਾ ਸ਼ਨੀਵਾਰ ਸ਼ਾਮਲ ਹਨ।
1 ਜੂਨ (ਐਤਵਾਰ) – ਹਫ਼ਤਾਵਾਰੀ ਛੁੱਟੀ – ਸਾਰੇ ਬੈਂਕ ਬੰਦ
6 ਜੂਨ (ਸ਼ੁੱਕਰਵਾਰ) – ਈਦ-ਉਲ-ਅਜ਼ਹਾ (ਬਕਰੀਦ) – ਸਿਰਫ਼ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
7 ਜੂਨ (ਸ਼ਨੀਵਾਰ) – ਬਕਰੀਦ (ਈਦ-ਉਲ-ਅਦਾ) – ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।
8 ਜੂਨ (ਐਤਵਾਰ) – ਹਫ਼ਤਾਵਾਰੀ ਛੁੱਟੀ – ਸਾਰੇ ਬੈਂਕ ਬੰਦ
11 ਜੂਨ (ਬੁੱਧਵਾਰ) – ਸੰਤ ਗੁਰੂ ਕਬੀਰ ਜਯੰਤੀ / ਸਾਗਾ ਦਾਵਾ – ਸਿੱਕਮ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ।
14 ਜੂਨ (ਸ਼ਨੀਵਾਰ) – ਦੂਜਾ ਸ਼ਨੀਵਾਰ – ਸਾਰੇ ਬੈਂਕ ਬੰਦ ਰਹਿਣਗੇ।
15 ਜੂਨ (ਐਤਵਾਰ) – ਹਫ਼ਤਾਵਾਰੀ ਛੁੱਟੀ – ਸਾਰੇ ਬੈਂਕ ਬੰਦ
22 ਜੂਨ (ਐਤਵਾਰ) – ਹਫ਼ਤਾਵਾਰੀ ਛੁੱਟੀ – ਸਾਰੇ ਬੈਂਕ ਬੰਦ
27 ਜੂਨ (ਸ਼ੁੱਕਰਵਾਰ) – ਰੱਥ ਯਾਤਰਾ / ਕੰਗ (ਰੱਥ ਯਾਤਰਾ) – ਓਡੀਸ਼ਾ ਅਤੇ ਮਨੀਪੁਰ ਵਿੱਚ ਬੈਂਕ ਬੰਦ ਰਹਿਣਗੇ।
28 ਜੂਨ (ਸ਼ਨੀਵਾਰ) – ਚੌਥਾ ਸ਼ਨੀਵਾਰ – ਸਾਰੇ ਬੈਂਕ ਬੰਦ ਰਹਿਣਗੇ।
29 ਜੂਨ (ਐਤਵਾਰ) – ਹਫ਼ਤਾਵਾਰੀ ਛੁੱਟੀ – ਸਾਰੇ ਬੈਂਕ ਬੰਦ
30 ਜੂਨ (ਸੋਮਵਾਰ) – ਰੇਮਨਾ ਨੀ – ਮਿਜ਼ੋਰਮ ਵਿੱਚ ਬੈਂਕ ਬੰਦ ਰਹਿਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























