• Latest
  • Trending
Jathedar Tohra ਨੇ ਅਕਾਲੀ ਦਲ ਨੂੰ ਦਿੱਤਾ ਇੱਕ ਨਵਾਂ ਰੂਪ: ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ – ਗੁਰਦਰਸ਼ਨ ਸਿੰਘ ਬਾਹੀਆ

Jathedar Tohra ਨੇ ਅਕਾਲੀ ਦਲ ਨੂੰ ਦਿੱਤਾ ਇੱਕ ਨਵਾਂ ਰੂਪ: ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ – ਗੁਰਦਰਸ਼ਨ ਸਿੰਘ ਬਾਹੀਆ

10 months ago
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

2 hours ago
Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

10 hours ago
ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

11 hours ago
Apple ਨੇ ਦਿੱਤਾ ਵੱਡਾ ਝਟਕਾ! iPhone ਦੀਆਂ ਕੀਮਤਾਂ ‘ਚ ਹੋਇਆ ਇਜ਼ਾਫਾ

Apple ਨੇ ਦਿੱਤਾ ਵੱਡਾ ਝਟਕਾ! iPhone ਦੀਆਂ ਕੀਮਤਾਂ ‘ਚ ਹੋਇਆ ਇਜ਼ਾਫਾ

11 hours ago
ਈਥਾਨੌਲ ਦੇ ਮੁੱਦੇ ‘ਤੇ ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ; ਪੜੋ ਕੀ ਕੀ ਕਿਹਾ?

ਈਥਾਨੌਲ ਦੇ ਮੁੱਦੇ ‘ਤੇ ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ; ਪੜੋ ਕੀ ਕੀ ਕਿਹਾ?

12 hours ago
‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

12 hours ago
’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ ਇਲਾਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਕੀਤੀ ਸ਼ੁਰੂਆਤ

’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ ਇਲਾਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਕੀਤੀ ਸ਼ੁਰੂਆਤ

12 hours ago
ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਦਿੜ੍ਹਬਾ ਅਤੇ ਨਿਹਾਲ ਸਿੰਘ ਵਾਲਾ ਦੀਆਂ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ

ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਦਿੜ੍ਹਬਾ ਅਤੇ ਨਿਹਾਲ ਸਿੰਘ ਵਾਲਾ ਦੀਆਂ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ

12 hours ago
‘ਗੈਂਗਸਟਰਾਂ ‘ਤੇ ਵਾਰ’: 6 ਮਹੀਨਿਆਂ ਵਿੱਚ 50,930 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: 6 ਮਹੀਨਿਆਂ ਵਿੱਚ 50,930 ਵਿਅਕਤੀ ਗ੍ਰਿਫ਼ਤਾਰ

12 hours ago
Amritsar : ਸੜਕ ਕਿਨਾਰੇ ਖੜ੍ਹੀ ਥਾਰ ਗੱਡੀ ‘ਚੋਂ ਮਿਲੀ ਨੌਜਵਾਨ ਦੀ ਲਾਸ਼; ਇਲਾਕੇ ‘ਚ ਦਹਿਸ਼ਤ ਦਾ ਮਾਹੌਲ

Amritsar : ਸੜਕ ਕਿਨਾਰੇ ਖੜ੍ਹੀ ਥਾਰ ਗੱਡੀ ‘ਚੋਂ ਮਿਲੀ ਨੌਜਵਾਨ ਦੀ ਲਾਸ਼; ਇਲਾਕੇ ‘ਚ ਦਹਿਸ਼ਤ ਦਾ ਮਾਹੌਲ

13 hours ago
Hindi News
English News
Tuesday, July 21, 2026
No Result
View All Result
26 °c
Chandigarh
29 ° Wed
29 ° Thu
30 ° Fri
30 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Jathedar Tohra ਨੇ ਅਕਾਲੀ ਦਲ ਨੂੰ ਦਿੱਤਾ ਇੱਕ ਨਵਾਂ ਰੂਪ: ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ – ਗੁਰਦਰਸ਼ਨ ਸਿੰਘ ਬਾਹੀਆ

September 24, 2025
in ਸਿਆਸੀ, ਖਬਰਾਂ, ਪੰਜਾਬ
Jathedar Tohra ਨੇ ਅਕਾਲੀ ਦਲ ਨੂੰ ਦਿੱਤਾ ਇੱਕ ਨਵਾਂ ਰੂਪ: ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ – ਗੁਰਦਰਸ਼ਨ ਸਿੰਘ ਬਾਹੀਆ

Jathedar Tohra

Jathedar Tohra ਨੇ ਅਕਾਲੀ ਦਲ ਨੂੰ ਦਿੱਤਾ ਇੱਕ ਨਵਾਂ ਰੂਪ: ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ – ਗੁਰਦਰਸ਼ਨ ਸਿੰਘ ਬਾਹੀਆ

– 101ਵੇਂ ਜਨਮ ਦਿਨ ਮੌਕੇ
– ਅਕਾਲੀ ਦਲ ਦਾ ਪੰਥਕ ਕਵਚ ਸਨ ਜਥੇਦਾਰ ਗੁਰਚਰਨ ਸਿੰਘ ਟੌਹੜਾ – ਗੁਰਦਰਸ਼ਨ ਸਿੰਘ ਬਾਹੀਆ

ਚੰਡੀਗੜ੍ਹ, 24 ਸਤੰਬਰ 2025 (ਵਿਸ਼ਵ ਵਾਰਤਾ) – ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ (24 ਸਤੰਬਰ 1924-1 ਅਪਰੈਲ 2004 (Jathedar Tohra) ਸਾਡੇ ਸਮਿਆਂ ਦੇ ਉਹ ਸਿੱਖ ਆਗੂ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਸਿਆਸੀ, ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਇਆ।

ਅਤਿ ਸਾਧਾਰਨ ਤੇ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਅਤੇ ਢਾਈ ਸਾਲ ਦੀ ਉਮਰ ਵਿੱਚ ਬਾਪ-ਬਾਹਰੇ ਹੋ ਜਾਣ ਵਾਲੇ ਜਥੇਦਾਰ ਟੌਹੜਾ (Jathedar Tohra) ਦਾ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਕਰੀਬਨ 27 ਸਾਲ ਪ੍ਰਧਾਨ ਅਤੇ 21 ਸਾਲ ਦੇ ਕਰੀਬ ਹਿੰਦੋਸਤਾਨ ਦੀ ਪਾਰਲੀਮੈਂਟ ਦਾ ਮੈਂਬਰ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਹ ਲੰਮਾ ਸਮਾਂ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੀ ਪ੍ਰਬੰਧਕੀ ਬੋਰਡ ਅਤੇ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਵੀ ਪ੍ਰਧਾਨ ਰਹੇ।

Jathedar Tohra
Jathedar Tohra

ਜਥੇਦਾਰ ਟੌਹੜਾ (Jathedar Tohra) ਪੰਥਕ ਰੰਗ ਵਿੱਚ ਰੰਗੇ ਅਜਿਹੇ ਦੀਦਾਰੀ ਗੁਰਸਿੱਖ ਸਨ ਜਿਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਿੱਖੀ ਜੀਵਨ ਜਾਚ ਦੀ ਸਾਕਾਰ ਮੂਰਤ ਸੀ। ਉਨ੍ਹਾਂ 13 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ, ਸਾਰੀ ਉਮਰ ਨਿੱਤਨੇਮੀ ਰਹੇ ਅਤੇ ਕੀਰਤਨ ਦੀ ਨਿਸ਼ਕਾਮ ਸੇਵਾ ਰਾਹੀਂ ਸਿੱਖੀ ਦੇ ਪ੍ਰਚਾਰ-ਪਾਸਾਰ ਵਿੱਚ ਯੋਗਦਾਨ ਪਾਇਆ। ਆਪਣੇ ਪਿੰਡ ਤੋਂ ਲੈ ਕੇ ਅਮਰੀਕਾ ਤੱਕ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ।

ਧਰਮ ਪ੍ਰਚਾਰ ਸਰਗਰਮੀਆਂ ਅਤੇ ਅਕਾਲੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਹੱਥੀਂ ਕਿਰਤ ਕਰਦਿਆਂ ਹੱਡ-ਭੰਨਵੀਂ ਮਿਹਨਤ ਕੀਤੀ। ਬਲਦਾਂ ਦਾ ਹਲ ਵਾਹਿਆ, ਹਲਟ ਜੋੜਿਆ ਤੇ ਪਸ਼ੂ ਚਰਾਏ। ਰਾਜ ਸਭਾ ਲਈ ਨਾਮਜ਼ਦਗੀ ਕਰਨ ਲਈ ਤੁਰੰਤ ਚੰਡੀਗੜ੍ਹ ਪਹੁੰਚਣ ਦਾ ਸੁਨੇਹਾ ਵੀ ਉਨ੍ਹਾਂ ਨੂੰ ਖੇਤ ਗੰਢੇ ਗੁੱਡਦਿਆਂ ਨੂੰ ਮਿਲਿਆ ਸੀ। ਸਾਰੀ ਜ਼ਿੰਦਗੀ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਕਿਸੇ ਨਾ ਕਿਸੇ ਗੁਰਦੁਆਰੇ ਦੀ ਕਾਰ ਸੇਵਾ ਵਿੱਚ ਪਾਉਂਦੇ ਸਨ।

Jathedar Tohra
Jathedar Tohra

ਸਾਰੇ ਅਕਾਲੀ ਮੋਰਚਿਆਂ ਵਿੱਚ ਲੰਮਾ ਸਮਾਂ ਜੇਲ੍ਹਾਂ ਵਿੱਚ ਰਹਿਣ ਅਤੇ ਖਾੜਕੂਵਾਦ ਕਾਰਨ ਜਥੇਦਾਰ ਟੌਹੜਾ (Jathedar Tohra) ਨੂੰ ਸ਼੍ਰੋਮਣੀ ਕਮੇਟੀ ਵਿੱਚ ਨਿੱਠ ਕੇ ਕੰਮ ਕਰਨ ਦਾ ਬਹੁਤ ਘੱਟ ਸਮਾਂ ਮਿਲਿਆ। ਫਿਰ ਵੀ ਉਨ੍ਹਾਂ ਦੀ ਪ੍ਰਧਾਨਗੀ ਵਾਲੇ ਦੌਰ ਨੂੰ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਸੁਨਹਿਰੀ ਯੁੱਗ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਵਲੋਂ 1973 ਵਿੱਚ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਸੰਭਾਲਣ ਸਮੇਂ ਕਮੇਟੀ ਸਿਰਫ਼ ਤਿੰਨ ਸਕੂਲ ਚਲਾ ਰਹੀ ਸੀ ਅਤੇ ਜਦੋਂ ਉਹ ਛੱਡ ਕੇ ਗਏ ਤਾਂ ਕਮੇਟੀ ਇੰਜਨੀਅਰਿੰਗ, ਮੈਡੀਕਲ, ਡੈਂਟਲ ਕਾਲਜ ਤੋਂ ਇਲਾਵਾ ਚਾਰ ਦਰਜਨ ਡਿਗਰੀ ਕਾਲਜ ਅਤੇ ਪਬਲਿਕ ਸਕੂਲ ਚਲਾ ਰਹੀ ਸੀ।

ਇਸ ਦੌਰ ਵਿੱਚ ਹੀ ਗੁਰਦੁਆਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਬਣੀਆਂ, ਗੁਰਦੁਆਰਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਤੋਂ ਕਬਜ਼ੇ ਛੁਡਾਏ, ਪਬਲੀਕੇਸ਼ਨ ਬਿਊਰੋ ਤੇ ਗੋਲਡਨ ਆਫਸੈਟ ਪ੍ਰਿੰਟਿਗ ਪ੍ਰੈੱਸ ਸਥਾਪਤ ਕੀਤੇ, ਸਿੱਖੀ ਦੇ ਪ੍ਰਚਾਰ ਪਾਸਾਰ ਲਈ ਆਧੁਨਿਕ ਮਾਧਿਅਮ ਵਰਤਣੇ ਸ਼ੁਰੂ ਹੋਏ ਅਤੇ ਇਤਿਹਾਸਕ ਸ਼ਤਾਬਦੀਆਂ ਮਨਾਈਆਂ ਗਈਆਂ।

ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੋਣ ਦਾ ਲਕਬ ਵੀ ਇਸੇ ਦੌਰ ਵਿੱਚ ਮਿਲਿਆ। ਵਿਦਿਆ ਦੇ ਪਾਸਾਰ ਲਈ ਉਨ੍ਹਾਂ ਦੀ ਖਾਸ ਰੁਚੀ ਇਸ ਕਰ ਕੇ ਰਹੀ ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋਣ ਦੇ ਬਾਵਜੂਦ ਘਰ ਦੀ ਗਰੀਬੀ ਕਾਰਨ ਪੰਜਵੀਂ ਤੋਂ ਬਾਅਦ ਸਕੂਲੋਂ ਹਟਾ ਲੈਣ ਦਾ ਵਿਗੋਚਾ ਸੀ।

Jathedar Tohra
Jathedar Tohra

ਜਥੇਦਾਰ ਟੌਹੜਾ (Jathedar Tohra) ਦਾ ਸਭ ਤੋਂ ਅਹਿਮ ਰੋਲ ਇਹ ਰਿਹਾ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਬਰਕਰਾਰ ਰੱਖਦਿਆਂ ਇਸ ਨੂੰ ਮੂਲ ਸਰੋਕਾਰਾਂ ਤੋਂ ਥਿੜਕਣ ਨਹੀਂ ਦਿੱਤਾ। ਤਖ਼ਤ ਸਾਹਿਬਾਨ ਅਤੇ ਇਨ੍ਹਾਂ ਉਤੇ ਸੁਸ਼ੋਭਿਤ ਜਥੇਦਾਰ ਸਾਹਿਬਾਨ ਦੀ ਸ਼ਾਨ ਤੇ ਰੁਤਬੇ ਨੂੰ ਕਾਇਮ ਰੱਖਿਆ। ਜਥੇਦਾਰ ਸਾਹਿਬਾਨ ਨੂੰ ਤਨਖ਼ਾਹ ਦੀ ਥਾਂ ਬਿਨਾਂ ਦਸਤਖ਼ਤ ਕੀਤਿਆਂ ਮਾਣ-ਭੱਤਾ ਦੇਣ ਅਤੇ ਸਫ਼ਰ ਲਈ ਕਾਰਾਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ।

1985 ਵਿੱਚ ਜੋਧਪੁਰ ਦੀ ਜੇਲ੍ਹ ਵਿੱਚੋਂ ਰਿਹਾਅ ਹੋਣ ਪਿੱਛੋਂ ਜਥੇਦਾਰ ਟੌਹੜਾ (Jathedar Tohra) ਨੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਫ਼ੌਜੀ ਹਮਲੇ ਅਤੇ ਖਾੜਕੂਵਾਦ ਦੌਰਾਨ ਸਟੇਟ ਦੀ ਹਿੰਸਾ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਕਾਨੂੰਨੀ ਤੇ ਮਾਲੀ ਸਹਾਇਤਾ ਪਹੁੰਚਾਈ। ਪ੍ਰਮੁੱਖ ਪਰਿਵਾਰਾਂ ਕੋਲ ਖੁਦ ਚੱਲ ਕੇ ਗਏ।

ਝੂਠੇ ਪੁਲੀਸ ਮਾਕਬਲਿਆਂ ਦੇ ਦੌਰ ਦੌਰਾਨ ਜਦੋਂ ਸਰਕਾਰੀ ਦਹਿਸ਼ਤ ਸਿਖਰ ਉਤੇ ਸੀ, ਉਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਸਸਕਾਰ ਕਰਵਾਏ ਅਤੇ ਭੋਗ ਪੁਆਏ। ਸਤਲੁਜ-ਯਮਨਾ ਨਹਿਰ ਦੀ ਉਸਾਰੀ ਰੁਕਵਾਉਣ ਲਈ ਐਕਸ਼ਨ ਕਰਨ ਵਾਲੇ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨਾ ਦੀਆਂ ਲਾਵਾਰਸ ਕਰਾਰ ਦੇ ਕੇ ਮੂਲੇਪੁਰ ਥਾਣੇ ਵਿੱਚ ਰੱਖੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਜਥੇਦਾਰ ਟੌਹੜਾ ਨੇ ਬੜੀ ਜੱਦੋ-ਜਹਿਦ ਤੋਂ ਬਾਅਦ ਕਰਵਾਇਆ ਸੀ।

ਸਿੱਖ ਪੰਥ ਦੇ ਇਸ ਚੂੜਾਮਣੀ ਜਥੇਦਾਰ (Jathedar Tohra) ਦੀ ਜ਼ਿੰਦਗੀ ਅੰਗਰੇਜ਼ੀ ਸਰਕਾਰ, ਭਾਰਤੀ ਸਟੇਟ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਮੁੱਢਲੇ ਸਰੋਕਾਰਾਂ ਉਤੇ ਕਾਇਮ ਰੱਖਣ ਲਈ ਜੱਦੋ-ਜਹਿਦ ਕਰਦਿਆਂ ਲੰਘੀ। ਅਕਾਲੀ ਦਲ ਵਲੋਂ ਨਾਭੇ ਦੇ ਮਹਾਰਾਜਾ ਪ੍ਰਤਾਪ ਸਿੰਘ ਵਿਰੁੱਧ ਲਾਏ ਮੋਰਚੇ ਵਿੱਚ ਉਨ੍ਹਾਂ ਆਪਣੀ ਪਹਿਲੀ ਗ੍ਰਿਫਤਾਰੀ 1944 ਵਿੱਚ ਦਿੱਤੀ। ਕਰਨਾਲ, ਦਿੱਲੀ, ਪੰਜਾਬੀ ਸੂਬਾ, ਐਮਰਜੈਂਸੀ ਅਤੇ ਧਰਮ ਯੁੱਧ ਮੋਰਚਿਆਂ ਵਿੱਚ ਲੰਮੀ ਜੇਲ੍ਹ ਕੱਟੀ।

ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਵਿੱਚ ਹਰ ਅਕਾਲੀ ਸਰਕਾਰ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ, ਪਰ ਹਰ ਸਰਕਾਰ ਵਲੋਂ ਹੀ ਪੰਥਕ ਸੰਸਥਾਵਾਂ, ਸਿਧਾਤਾਂ ਤੇ ਪ੍ਰੰਪਰਾਵਾਂ ਨੂੰ ਖੋਰਾ ਲਾਏ ਜਾਣ ਵਿਰੁੱਧ ਉਨ੍ਹਾਂ ਨੂੰ ਸਖ਼ਤ ਜੱਦੋ-ਜਹਿਦ ਕਰਨੀ ਪਈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ 1977 ਵਿੱਚ ਬਣੀ ਅਕਾਲੀ ਸਰਕਾਰ ਵਿੱਚ ਹਾਲਾਤ ਇਹ ਬਣਾ ਦਿੱਤੇ ਗਏ ਕਿ ਉਨ੍ਹਾਂ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਅਸਤੀਫ਼ੇ ਦੇਣੇ ਪੈ ਗਏ। ਫਿਰ 1985 ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਪੰਜਾਬ ਤੋਂ ਦੁਰ ਮੱਧ ਪ੍ਰਦੇਸ਼ ਦੀ ਰਾਇਪੁਰ ਜੇਲ੍ਹ ਵਿੱਚ ਲੰਮਾ ਸਮਾਂ ਬੰਦ ਰੱਖਿਆ।

ਇਹ ਉਨ੍ਹਾਂ ਦੀ ਸਭ ਤੋਂ ਕਸ਼ਟਦਾਇਕ ਜੇਲ ਸੀ ਜਿੱਥੇ ਉਨ੍ਹਾਂ ਨੂੰ ਜੂਨ ਮਹੀਨੇ 50 ਡਿਗਰੀ ਤਾਪਮਾਨ ਵਿੱਚ ਇਕੱਲਿਆਂ ਟੀਨ ਦੀ ਛੱਤ ਵਾਲੇ ਕਮਰੇ ਵਿੱਚ ਰੱਖਿਆ ਗਿਆ। ਲੰਮੇ ਅਰਸੇ ਬਾਅਦ 1997 ਵਿੱਚ ਬਣੀ ਅਕਾਲੀ ਸਰਕਾਰ ਸਮੇਂ ਵੀ ਉਨ੍ਹਾਂ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹਿਆ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਿਆ ਗਿਆ।

ਇਹ ਸਮਾਂ ਉਨ੍ਹਾਂ ਲਈ ਘੋਰ ਨਿਰਾਸ਼ਾ ਤੇ ਉਦਾਸੀ ਵਾਲਾ ਸੀ। ਆਪਣੀ ਬੇਇਜ਼ਤੀ ਨਾਲੋਂ ਉਨ੍ਹਾਂ ਨੂੰ ਪੰਥਕ ਸੰਸਥਾਵਾਂ, ਸਿਧਾਂਤਾਂ ਅਤੇ ਅਮੀਰ ਪ੍ਰੰਪਰਾਵਾਂ ਨੂੰ ਮਿੱਥ ਕੇ ਲਾਏ ਜਾਂਦੇ ਖੋਰੇ ਦੀ ਚਿੰਤਾ ਸੀ। ਇੱਕ ਵਾਰ ਉਨ੍ਹਾਂ ਸ਼ਿਕਵਾ ਜ਼ਾਹਿਰ ਕੀਤਾ ਸੀ ਕਿ ਅਕਾਲੀ ਦਲ ਅੰਦਰਲੇ ਜਾਗੀਰਦਾਰ ਧੜੇ ਨੇ ਉਨ੍ਹਾਂ ਨੂੰ ਮਿੱਥ ਕੇ ਸ਼੍ਰੋਮਣੀ ਕਮੇਟੀ ਸਰਗਰਮ ਸਿਆਸਤ ਵਿੱਚ ਸੀ। ਤੱਕ ਮਹਿਦੂਰ ਕਰ ਕੇ ਰੱਖਿਆ, ਉਨ੍ਹਾਂ ਦੀ ਅਸਲ ਰੁਚੀ ਜਥੇਦਾਰ ਟੌਹੜਾ ਦੀ ਜ਼ਿੰਦਗੀ ਤਾਂ ਵਿਲੱਖਣ ਸੀ ਹੀ, ਮੌਤ ਵੀ ਨਿਰਾਲੀ ਸੀ।

1973 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਕਾਰਜ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਕਰਾਉਣਾ ਸੀ ਅਤੇ ਆਪਣੀ ਪ੍ਰਧਾਨਗੀ ਦੇ ਆਖ਼ਿਰੀ ਦਿਨ ਵੀ ਉਹ ਇਸੇ ਸਰੋਵਰ ਦੀ ਕਾਰ ਸੇਵਾ ਵਿੱਚ ਹਿੱਸਾ ਲੈ ਰਹੇ ਸਨ। ਕਾਰ ਸੇਵਾ ਦੀ ਸ਼ੁਰੂਆਤ ਕਰਵਾਉਣ ਲਈ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਬੈਂਕ ਖਾਤੇ ਬੰਦ ਕਰਵਾ ਦਿੱਤੇ।

ਇਨ੍ਹਾਂ ਪੈਸਿਆਂ ਵਿੱਚੋਂ ਕੁਝ ਆਪਣੀ ਪਤਨੀ, ਕੁਝ ਆਪਣੀ ਦੋਹਤੀ ਅਤੇ ਕੁਝ ਗੁਰਦੁਆਰੇ ਦੀ ਕਾਰ ਸੇਵਾ ਲਈ ਦੇ ਕੇ ਪੰਜ-ਪੰਜ ਸੌ ਦੇ ਦੋ ਨੋਟ ਆਪਣੀ ਜੇਬ ਵਿੱਚ ਰੱਖ ਲਏ। ਅੰਮ੍ਰਿਤਸਰ ਜਾ ਕੇ ਪੰਜ ਸੌ ਰੁਪਏ ਦੀ ਦੇਗ ਕਰਵਾਈ ਅਤੇ ਬਾਕੀ ਬਚੇ ਪੰਜ ਸੌ ਰੁਪਏ ਸ੍ਰੀ ਦਰਬਾਰ ਸਾਹਿਬ ਵਿੱਚ ਭੇਟ ਕਰ ਦਿੱਤੇ। ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰਦਿਆਂ ਜਦੋਂ ਉਨ੍ਹਾਂ ਨੂੰ ਜਾਨ ਲੇਵਾ ਦਿਲ ਦਾ ਦੌਰਾ ਪਿਆ ਤਾਂ ਇਕ ਵੀ ਪੈਸਾ ਨਾ ਉਨ੍ਹਾਂ ਦੀ ਜੇਬ ਵਿੱਚ ਸੀ ਅਤੇ ਨਾ ਕਿਸੇ ਬੈਂਕ ਵਿੱਚ।

ਸ਼੍ਰੋਮਣੀ ਅਕਾਲੀ ਦਲ ਅੱਜ ਜਿਸ ਅਧੋਗਤੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਉਸ ਨੂੰ ਦੇਖ ਕੇ ਜਥੇਦਾਰ ਟੌਹੜਾ (Jathedar Tohra) ਦੀ ਅੰਤਿਮ ਅਰਦਾਸ ਮੌਕੇ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਦੀ ਟਿੱਪਣੀ ਯਾਦ ਆਉਂਦੀ ਹੈ। ਉਨਾਂ ਕਿਹਾ ਸੀ, “ਜਥੇਦਾਰ ਟੌਹੜਾ ਦੇ ਤੁਰ ਜਾਣ ਨਾਲ ਬਾਦਲ ਅਕਾਲੀ ਦਲ ਦਾ ਪੰਥਕ ਕਵਚ ਪਾਟ ਗਿਆ ਹੈ, ਹੁਣ ਤੁਸੀਂ ਦੇਖਿਉ, ਥੋੜ੍ਹੇ ਸਾਲਾਂ ਵਿੱਚ ਇਸ ਦਾ ਕੀ ਹਾਲ ਹੁੰਦਾ ਹੈ।”

ਗੁਰਦਰਸ਼ਨ ਸਿੰਘ ਬਾਹੀਆ

ਸੰਪਰਕ: 98789-50565

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiJathedar TohraLatest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

by Ankit
July 21, 2026
0

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ...

Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

by Ankit
July 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | July | Date 21-07-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 20, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

by Jaspreet Kaur
July 20, 2026
0

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ) :ਪੰਜਾਬ ਵਿਜੀਲੈਂਸ ਬਿਊਰੋ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

by Ankit
July 21, 2026
0

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ...

Most Popular

ਭਲਕੇ ਪੰਜਾਬ ਦੌਰੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਭਲਕੇ ਪੰਜਾਬ ਦੌਰੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

by Jaspreet Kaur
4 weeks ago
0

ਭਲਕੇ ਪੰਜਾਬ ਦੌਰੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ - ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਕਰਨਗੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 