CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ
ਨਵੀ ਦਿੱਲੀ, 29 ਸਤੰਬਰ 2026 (ਵਿਸ਼ਵ ਵਾਰਤਾ): ਜੰਮੂ-ਕਸ਼ਮੀਰ ਦੇ ਕਠੂਆ ਸਥਿਤ ਬਸੋਹਲੀ ਵਿੱਚ ਸੀਆਈਐੱਸਐੱਫ (CISF) ਜਵਾਨ ਨੇ ਆਪਣੇ ਸਾਥੀਆਂ ‘ਤੇ ਗੋਲੀ ਚਲਾ ਦਿੱਤੀ। ਫਾਇਰਿੰਗ ਵਿੱਚ 4 ਸੀਆਈਐੱਸਐੱਫ ਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਅਸਿਸਟੈਂਟ ਕਮਾਂਡੈਂਟ ਵੀ ਸ਼ਾਮਲ ਹਨ।

ਮਰਨ ਵਾਲਿਆਂ ਦੇ ਨਾਂ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਐੱਸਆਈ ਲਕਸ਼ਮਣ ਸਿੰਘ, ਕਾਂਸਟੇਬਲ ਰਫ਼ੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਹਨ।ਇਹ ਜਵਾਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਸੋਹਲੀ ਦੇ ਪਾਵਰ ਪ੍ਰੋਜੈਕਟ ਦੀ ਸੁਰੱਖਿਆ ਵਿੱਚ ਤਾਇਨਾਤ ਸਨ।
ਦੱਸਿਆ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਦੋ ਜਵਾਨਾਂ ਵਿਚਾਲੇ ਬਹਿਸ ਹੋਈ, ਜਿਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਕਠੂਆ ਪੁਲਿਸ ਨੇ ਮੁਲਜ਼ਮ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਆਈਐੱਸਐੱਫ ਦੇ ਸੀਨੀਅਰ ਅਧਿਕਾਰੀ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ।ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਆਈਐੱਸਐੱਫ (CISF) ਹੈੱਡਕੁਆਰਟਰ ਨੇ ਕੋਰਟ ਆਫ਼ ਇੰਕੁਆਰੀ ਦੇ ਹੁਕਮ ਦਿੱਤੇ ਹਨ ਅਤੇ ਡੀਜੀ ਸੀਆਈਐੱਸਐੱਫ ਪੂਰੀ ਘਟਨਾ ਦੀ ਨਿਗਰਾਨੀ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























