Jalandhar : ਕਬਾੜ ਨਹੀਂ ਖ਼ਜ਼ਾਨਾ! 1.25 ਕਰੋੜ ਰੁਪਏ ਵਿੱਚ ਵਿਕਿਆ 105 ਸਾਲ ਪੁਰਾਣਾ ਟ੍ਰੈਕਟਰ
– ਹੁਣ ਕੈਲੀਫੋਰਨੀਆ ਦੇ ਮਿਊਜ਼ੀਅਮ ਦੀ ਵਧਾਏਗਾ ਸ਼ਾਨ
ਚੰਡੀਗੜ੍ਹ, 21 ਫਰਵਰੀ 2026 (ਵਿਸ਼ਵ ਵਾਰਤਾ) – ਜਲੰਧਰ ਵਿੱਚ ਇੱਕ ਖੰਡਰ ਨੁਮਾ ਇਮਾਰਤ ਵਿੱਚ ਸਾਲਾਂ ਤੋਂ ਖੜ੍ਹਾ ਇੱਕ ਪੁਰਾਣਾ ਟ੍ਰੈਕਟਰ ਧੂੜ ਨਾਲ ਭਰ ਰਿਹਾ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਬਾੜ ਲੱਗ ਰਿਹਾ ਇਹ 105 ਸਾਲ ਪੁਰਾਣਾ ਟ੍ਰੈਕਟਰ ਇੱਕ ਦਿਨ ਕਰੋੜਾਂ ਦੀ ਕੀਮਤ ਵਿੱਚ ਵਿਕੇਗਾ।
ਜਲੰਧਰ ਦੇ ਭਗਤ ਸਿੰਘ ਚੌਕ ਦੇ ਕੋਲ ਇੱਕ ਪੁਰਾਣੀ ਖੰਡਰ ਨੁਮਾ ਬਿਲਡਿੰਗ ਵਿੱਚ ਸਾਲਾਂ ਤੋਂ ਇਹ ਟ੍ਰੈਕਟਰ ਖੜ੍ਹਾ ਇਹ ਟ੍ਰੈਕਟਰ ਕੋਈ ਸਧਾਰਨ ਮਸ਼ੀਨ ਨਹੀਂ, ਸਗੋਂ 1921 ਵਿੱਚ ਜਰਮਨੀ ਵਿੱਚ ਬਣਿਆ ਲੰਜ਼ ਬੁਲਡੌਗ HL-12 ਮਾਡਲ ਸੀ। ਇਹ ਵਿੰਟੇਜ ਟ੍ਰੈਕਟਰ ਹਾਲ ਹੀ ਵਿੱਚ 1.25 ਕਰੋੜ ਰੁਪਏ ਦੀ ਭਾਰੀ ਕੀਮਤ ਵਿੱਚ ਵਿਕਿਆ ਹੈ। 1921 ਵਿੱਚ ਜਰਮਨੀ ਵਿੱਚ ਬਣੇ ਇਸ ਇਤਿਹਾਸਕ ਟ੍ਰੈਕਟਰ ਨੂੰ ਹੁਣ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਇੱਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਟ੍ਰੈਕਟਰ ਦੀ ਖਰੀਦ ਲਈ ਸਭ ਤੋਂ ਪਹਿਲਾਂ ਮੁੰਬਈ ਦੀ ਇੱਕ ਕੰਪਨੀ ਨੇ 2 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਇਸ ਦੀ ਬੋਲੀ ਵਧ ਕੇ 28 ਲੱਖ ਰੁਪਏ ਤੱਕ ਜਾ ਪਹੁੰਚੀ, ਪਰ ਮਾਲਕ ਨੇ ਇਹਨਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ। ਹੁਣ ਇੱਕ ਵਿਦੇਸ਼ੀ ਕੰਪਨੀ ਨੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇਸ ਨੂੰ 1.25 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।
ਵਿਕਰੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਬੀਤੇ ਦਿਨ ਇਸ ਟ੍ਰੈਕਟਰ ਨੂੰ ਬੜੀ ਸਾਵਧਾਨੀ ਨਾਲ ਇੱਕ ਟਰੱਕ ਵਿੱਚ ਲੋਡ ਕੀਤਾ ਗਿਆ। ਹੁਣ ਇਹ ਇਤਿਹਾਸਕ ਟਰੈਕਟਰ ਭਾਰਤ ਤੋਂ ਵਿਦਾ ਹੋ ਕੇ ਕੈਲੀਫੋਰਨੀਆ ਦੇ ਇੱਕ ਮਸ਼ਹੂਰ ਮਿਊਜ਼ੀਅਮ ਦੀ ਸ਼ਾਨ ਵਧਾਏਗਾ।
ਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























