Jalandhar : NIA ਦੀ ਟੀਮ ਪੁੱਜੀ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ
– ਕ੍ਰਾਈਮ ਸੀਨ ਕੀਤਾ ਰਿਕ੍ਰਿਏਟ
ਜਲੰਧਰ, 21 ਮਈ (ਵਿਸ਼ਵ ਵਾਰਤਾ): ਜਲੰਧਰ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹਾਲ ਹੀ ਵਿੱਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਜਲੰਧਰ ਪੁੱਜੀ ਜਿਥੇ ਉਨ੍ਹਾਂ ਨੇ ਕ੍ਰਾਈਮ ਸੀਨ ਨੂੰ ਰਿਕ੍ਰਿਏਟ ਕੀਤਾ ਗਿਆ। ਐਨਆਈਏ ਦੀਆਂ ਟੀਮਾਂ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ-3 ਦੇ ਸਟਾਫ਼ ਨਾਲ ਕਾਲੀਆ ਦੇ ਘਰ ਦੇ ਬਾਹਰ ਪਹੁੰਚੀਆਂ। ਗ੍ਰਨੇਡ ਸੁੱਟਣ ਵਾਲਾ ਦੋਸ਼ੀ ਵੀ ਟੀਮ ਦੇ ਨਾਲ ਸੀ।
ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ “ਜਦੋਂ ਐਨਆਈਏ ਦੀਆਂ ਟੀਮਾਂ ਪਹੁੰਚੀਆਂ, ਮੈਂ ਘਰ ਤੋਂ ਬਾਹਰ ਕਿਤੇ ਸੀ, ਪਰ ਜਦੋਂ ਮੈਂ ਘਰ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਟੀਮਾਂ ਆਈਆਂ ਸਨ। ਉਹ ਆਪਣੇ ਨਾਲ ਇੱਕ ਦੋਸ਼ੀ ਨੂੰ ਲੈ ਕੇ ਆਏ ਜਿਸਨੂੰ ਹੱਥਕੜੀ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਟੀਮਾਂ ਅਪਰਾਧ ਵਾਲੀ ਥਾਂ ‘ਤੇ ਸਿਰਫ਼ 3 ਤੋਂ 5 ਮਿੰਟ ਲਈ ਹੀ ਰੁਕੀਆਂ। ਟੀਮਾਂ ਅੰਦਰ ਨਹੀਂ ਆਈਆਂ, ਉਹ ਜਾਂਚ ਤੋਂ ਬਾਅਦ ਅਪਰਾਧ ਵਾਲੀ ਥਾਂ ਤੋਂ ਬਾਹਰੋਂ ਹੀ ਚਲੇ ਗਏ। ਦੱਸ ਦਈਏ ਕਿ ਬੀਤੀ 7 ਅਪ੍ਰੈਲ ਨੂੰ ਹੋਏ ਹਮਲੇ ਵਿੱਚ ਭਾਜਪਾ ਨੇਤਾ ਦੇ ਘਰ ਅਤੇ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ ਸਨ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਸੀ।























