Jalandhar ਮੇਅਰ ਵਿਨੀਤ ਧੀਰ ਦੇ ਪਿਤਾ ਦਾ ਦਿਹਾਂਤ
– ਅੱਜ ਸ਼ਾਮ ਕੀਤਾ ਜਾਵੇਗਾ ਅੰਤਿਮ ਸਸਕਾਰ
ਜਲੰਧਰ, 4 ਜਨਵਰੀ (ਵਿਸ਼ਵ ਵਾਰਤਾ): ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਮੇਅਰ ਵਿਨੀਤ ਧੀਰ ਦੇ ਪਿਤਾ ਵਿਨੋਦ ਕੁਮਾਰ ਧੀਰ ਨੂੰ ਸਵੇਰੇ ਦਿਲ ਦਾ ਦੌਰਾ ਪਿਆ। ਅੱਜ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਟੈਗੋਰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਉਮਰ ਲਗਭਗ 75 ਸਾਲ ਸੀ।

ਮੌਤ ਦੀ ਖ਼ਬਰ ਮਿਲਦੇ ਹੀ, ਜਲੰਧਰ ਦੀ ‘ਆਪ’ ਲੀਡਰਸ਼ਿਪ ਸਮੇਤ ਕਈ ਸਿਆਸਤਦਾਨ ਹਸਪਤਾਲ ਪਹੁੰਚੇ ਅਤੇ ਮੇਅਰ ਵਿਨੀਤ ਧੀਰ ਨੂੰ ਦਿਲਾਸਾ ਦਿੱਤਾ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਵਿਨੋਦ ਕੁਮਾਰ ਦਾ ਅੰਤਿਮ ਸਸਕਾਰ ਸ਼ਾਮ 5 ਵਜੇ ਹਰਨਾਮਦਾਸਪੁਰਾ ਵਿਖੇ ਕੀਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























