Jalandhar BSF ਹੈੱਡਕੁਆਰਟਰ ਬਾਹਰ ਵੱਡਾ ਧਮਾਕਾ! ਇਲਾਕੇ ‘ਚ ਮਚਿਆ ਹੜਕੰਪ
– ਪੁਲਿਸ ਨੇ ਇਲਾਕਾ ਕੀਤਾ ਸੀਲ
– ਪੁਲਿਸ ਅਤੇ ਫੋਰੈਂਸਿਕ ਟੀਮਾਂ ਜਾਂਚ ਵਿੱਚ ਜੁਟੀਆਂ
ਚੰਡੀਗੜ੍ਹ, 5 ਮਈ 2026 (ਵਿਸ਼ਵ ਵਾਰਤਾ): ਜਲੰਧਰ ‘ਚ BSF ਹੈੱਡਕੁਆਰਟਰ ਬਾਹਰ ਇਕ ਐਕਟਿਵਾ ਵਿੱਚ ਧਮਾਕਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਰੀਬ 1 ਕਿਲੋਮੀਟਰ ਦੂਰ ਤੱਕ ਸੁਣੀ ਗਈ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਿਸ ਐਕਟਿਵਾ ਸਕੂਟੀ ਵਿੱਚ ਧਮਾਕਾ ਹੋਇਆ, ਉਹ ਫਲਿੱਪਕਾਰਟ ਡਿਲੀਵਰੀ ਕਰਮਚਾਰੀ ਦੀ ਦੱਸੀ ਜਾ ਰਹੀ ਹੈ।
ਉਹ ਸ਼ਾਮ ਕਰੀਬ 8:15 ਵਜੇ ਸਕੂਟੀ ਖੜ੍ਹੀ ਕਰਕੇ BSF ਹੈੱਡਕੁਆਰਟਰ ਦੇ ਅੰਦਰ ਪਾਰਸਲ ਦੇਣ ਗਿਆ ਸੀ, ਇਸੇ ਦੌਰਾਨ ਪਿੱਛੇ ਸਕੂਟੀ ਵਿੱਚ ਧਮਾਕਾ ਹੋ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਸਕੂਟੀ ਵਿੱਚ ਰੱਖੇ ਕਿਸੇ ਵਿਸਫੋਟਕ ਦੇ ਫਟਣ ਦਾ ਖਦਸ਼ਾ ਹੈ। ਹਾਲਾਂਕਿ, ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਅਤੇ ਬੀਐਸਐਫ ਦੇ ਜਵਾਨ ਵੀ ਮੌਕੇ ‘ਤੇ ਮੌਜੂਦ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਕੀਤੀ ਜਾ ਸਕੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























