Jagdeep ਧਨਖੜ ਨੂੰ ਹੁਣ ਕਿੰਨੀ ਮਿਲੇਗੀ ਪੈਨਸ਼ਨ ?
– ਅਸਤੀਫੇ ਤੋਂ ਬਾਅਦ ਵੀ ਦਿੱਤੀਆਂ ਜਾਣਗੀਆਂ ਕਿਹੜੀਆਂ ਸਹੂਲਤਾਂ, ਜਾਣੋ ਹਰ Detail

ਨਵੀ ਦਿੱਲੀ, 23 ਜੁਲਾਈ (ਵਿਹਵ ਵਾਰਤਾ): ਜਗਦੀਪ (Jagdeep) ਧਨਖੜ ਵੱਲੋਂ ਦਿੱਤੇ ਅਚਾਨਕ ਅਸਤੀਫ਼ੇ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਗਿਆ ਹੈ। ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਕੌਣ ਹੋਵੇਗਾ? ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਅਤੇ ਅਟਕਲਾਂ ਤੇਜ਼ ਹੋ ਗਈਆਂ ਹਨ। ਦੱਸ ਦੇਈਏ ਕਿ ਜਗਦੀਪ (Jagdeep) ਧਨਖੜ ਨੇ ਬੀਤੇ ਸੋਮਵਾਰ ਨੂੰ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਚਾਨਕ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 10 ਅਗਸਤ, 2027 ਨੂੰ ਖਤਮ ਹੋਣਾ ਸੀ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ।

ਕੀ ਤੁਹਾਨੂੰ ਪਤਾ ਹੈ ਜੇਕਰ ਕੋਈ ਉਪ ਰਾਸ਼ਟਰਪਤੀ ਦੋ ਸਾਲਾਂ ਤੋਂ ਵੱਧ ਸਮੇਂ ਲਈ ਆਪਣਾ ਅਹੁਦਾ ਸੰਭਾਲਦਾ ਹੈ ਅਤੇ ਫਿਰ ਅਸਤੀਫਾ ਦੇ ਦਿੰਦਾ ਹੈ, ਤਾਂ ਉਸਨੂੰ ਸੇਵਾਮੁਕਤੀ ਸਮੇ ਕਿਹੜੇ ਕਿਹੜੇ ਲਾਭ ਮਿਲਦੇ ਹਨ। ਆਓ ਜਾਣਦੇ ਹਾਂ ਵਿਸਥਾਰ ਨਾਲ
ਅਹੁਦਾ ਛੱਡਣ ਤੋਂ ਬਾਅਦ ਵੀ ਮਿਲਦੀਆਂ ਹਨ ਇਹ ਸਹੂਲਤਾਂ
-ਹਰ ਮਹੀਨੇ ਲਗਭਗ ₹2 ਲੱਖ ਪੈਨਸ਼ਨ (ਪਿਛਲੀ ਤਨਖਾਹ ਦਾ 50-60%)
-ਸਰਕਾਰੀ ਕਿਸਮ VIII ਬੰਗਲਾ (ਮੁਫ਼ਤ ਬਿਜਲੀ ਅਤੇ ਪਾਣੀ)
-ਮੁਫ਼ਤ ਰੇਲ ਅਤੇ ਹਵਾਈ ਯਾਤਰਾ
-ਮੁਫ਼ਤ ਇਲਾਜ ਅਤੇ ਨਿੱਜੀ ਡਾਕਟਰ ਦੀ ਸਹੂਲਤ
-ਪਰਿਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਵੀ ਮੁਫ਼ਤ ਇਲਾਜ
— ਜੀਵਨ ਸਾਥੀ ਲਈ ਦੋ ਨਿੱਜੀ ਸਹਾਇਕ (PA) ਅਤੇ ਇੱਕ ਨਿੱਜੀ ਸਕੱਤਰ
-ਫਰਨੀਚਰ, ਫ਼ੋਨ, ਇੰਟਰਨੈੱਟ ਅਤੇ ਹੋਰ ਉਪਕਰਣ ਮੁਫ਼ਤ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















