Israel-Iran war: ਇਜ਼ਰਾਈਲੀ ਹਮਲਿਆਂ ਕਾਰਨ ਈਰਾਨ ਵਿੱਚ 600 ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ
– ਵਧਦੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਪੜੋ ਕੀ ਕਿਹਾ

ਤਹਿਰਾਨ, 18 ਜੂਨ (ਵਿਸ਼ਵ ਵਾਰਤਾ): ਈਰਾਨ ਅਤੇ ਇਜ਼ਰਾਈਲ (Israel-Iran war) ਵਿਚਕਾਰ ਪਿਛਲੇ ਪੰਜ ਦਿਨਾਂ ਤੋਂ ਜੰਗ ਜਾਰੀ ਹੈ। ਲਗਾਤਾਰ ਛੇਵੇਂ ਦਿਨ, ਦੋਵਾਂ ਦੇਸ਼ ਵਿਚਕਾਰ ਟਕਰਾਅ ਤੇਜ਼ ਹੋ ਗਿਆ। ਮੰਗਲਵਾਰ ਨੂੰ ਈਰਾਨ ਨੇ ਇਜ਼ਰਾਈਲ ਵੱਲ ਕਈ ਮਿਜ਼ਾਈਲਾਂ ਦਾਗੀਆਂ, ਜਿਸ ਤੋਂ ਬਾਅਦ ਇਜ਼ਰਾਈਲੀ ਲੋਕਾਂ ਨੂੰ ਬੰਕਰਾਂ ਵਿੱਚ ਲੁਕਣਾ ਪਿਆ। ਇਜ਼ਰਾਈਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਬੰਕਰਾਂ ਦੇ ਨੇੜੇ ਰਹਿਣ ਲਈ ਕਿਹਾ ਹੈ। ਜਿਸ ਤੋਂ ਬਾਅਦ ਇਜ਼ਰਾਈਲ ਨੇ ਵੀ ਈਰਾਨ ‘ਤੇ ਹਮਲਾ ਕੀਤਾ ਹੈ। ਇਸ ਦੌਰਾਨ, ਈਰਾਨ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਹੁਣ ਤੱਕ 600 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਮੰਗਲਵਾਰ ਰਾਤ ਨੂੰ X ‘ਤੇ ਲਿਖਿਆ – “ਯੁੱਧ ਸ਼ੁਰੂ ਹੈ। ਅਸੀਂ ਅੱਤਵਾਦੀ ਯਹੂਦੀ ਸ਼ਾਸਨ ਨੂੰ ਸਖ਼ਤ ਜਵਾਬ ਦੇਵਾਂਗੇ। ਅਸੀਂ ਉਨ੍ਹਾਂ ‘ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਇਸ ਐਲਾਨ ਤੋਂ ਬਾਅਦ, ਈਰਾਨ ਨੇ ਇਜ਼ਰਾਈਲ ‘ਤੇ 25 ਮਿਜ਼ਾਈਲਾਂ ਦਾਗੀਆਂ।
ਵਧਦੇ ਤਣਾਅ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ। ਡੋਨਾਲਡ ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਹੈ। ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਈਰਾਨ ਦੇ ਅਯਾਤੁੱਲਾ ਅਲੀ ਖਮੇਨੇਈ ਦਾ ਜ਼ਿਕਰ ਕਰਦੇ ਹੋਏ ਲਿਖਿਆ “ਅਸੀਂ ਬਿਲਕੁਲ ਜਾਣਦੇ ਹਾਂ ਕਿ ਅਖੌਤੀ ਸਰਵਉੱਚ ਨੇਤਾ ਕਿੱਥੇ ਲੁਕਿਆ ਹੋਇਆ ਹੈ। ਅਸੀਂ ਉਸਨੂੰ ਖਤਮ ਨਹੀਂ ਕਰਨ ਜਾ ਰਹੇ, ਘੱਟੋ ਘੱਟ ਅਜੇ ਤਾਂ ਨਹੀਂ… ਸਾਡਾ ਸਬਰ ਖਤਮ ਹੋ ਰਿਹਾ ਹੈ।” ਤਿੰਨ ਮਿੰਟ ਟਰੰਪ ਨੇ ਫਿਰ ਪੋਸਟ ਕੀਤਾ ਜਿਸ ਚ ਉਨਾਂ ਲਿਖਿਆ , “ਬਿਨਾਂ ਸ਼ਰਤ ਸਮਰਪਣ!”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















