IRCTC ਦੀ ਵੈੱਬਸਾਈਟ ਅਤੇ ਐਪ ਡਾਊਨ: ਤਿਉਹਾਰਾਂ ਤੋਂ ਪਹਿਲਾਂ ਯਾਤਰੀ ਪ੍ਰੇਸ਼ਾਨ
ਚੰਡੀਗੜ੍ਹ, 17 ਅਕਤੂਬਰ (ਵਿਸ਼ਵ ਵਾਰਤਾ): ਤਿਉਹਾਰੀ ਸੀਜ਼ਨ ਦੌਰਾਨ ਜਦੋਂ ਲੱਖਾਂ ਯਾਤਰੀ ਆਪਣੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ, ਤਾਂ ਇਸ ਵਿਚਾਲੇ ਹੀ ਅੱਜ ਸ਼ੁੱਕਰਵਾਰ ਨੂੰ ਯਾਤਰੀਆਂ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ IRCTC ਦੀ ਵੈੱਬਸਾਈਟ ਅਤੇ ਮੋਬਾਈਲ ਐਪ ਡਾਊਨ ਹੋ ਗਏ। ਨਾ ਹੀ ਵੈੱਬਸਾਈਟ ਅਤੇ ਨਾ ਹੀ ਐਪ ਰਾਹੀਂ ਟਿਕਟਾਂ ਬੁੱਕ ਹੋ ਰਹੀਆਂ ਹੈ। ਹੋਰ IRCTC ਸੇਵਾਵਾਂ ‘ਚ ਵੀ ਸਮੱਸਿਆਵਾਂ ਆ ਰਹੀਆਂ ਸਨ।
ਆਊਟੇਜ ਟਰੈਕਿੰਗ ਪਲੇਟਫਾਰਮ ਡਾਊਨ ਡਿਟੈਕਟਰ ਦੇ ਅਨੁਸਾਰ, ਲੋਕਾਂ ਨੇ ਸਵੇਰੇ 9:00 ਵਜੇ ਦੇ ਆਸਪਾਸ ਸਾਈਟ ਅਤੇ ਐਪ ਆਊਟੇਜ ਦੀ ਰਿਪੋਰਟ ਕਰਨੀ ਸ਼ੁਰੂ ਕਰ ਦਿੱਤੀ। 11:00 ਵਜੇ ਤੱਕ, ਲਗਭਗ 6,000 ਲੋਕਾਂ ਨੇ ਇਸਦੀ ਰਿਪੋਰਟ ਕੀਤੀ ਸੀ। ਯੂਜ਼ਰਸ ਸੋਸ਼ਲ ਮੀਡੀਆ ‘ਤੇ ਵੀ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਦੌਰਾਨ, ਆਈਆਰਸੀਟੀਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਸਾਈਟ ਅਤੇ ਐਪ ਡਾਊਨ ਹਨ।
ਜੇਕਰ IRCTC ਦੀ ਵੈੱਬਸਾਈਟ ਡਾਊਨ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?
ਜੇਕਰ IRCTC ਦੀ ਵੈੱਬਸਾਈਟ ਡਾਊਨ ਹੈ, ਤਾਂ ਉਪਭੋਗਤਾ ਕਸਟਮਰ ਕੇਅਰ ਨੰਬਰਾਂ 14646, 08044647999, ਅਤੇ 08035734999 ‘ਤੇ ਕਾਲ ਕਰ ਸਕਦੇ ਹਨ। ਉਹ ਆਪਣੀਆਂ ਸਮੱਸਿਆਵਾਂ ਨੂੰ etickets@irctc.co.in ‘ਤੇ ਈਮੇਲ ਰਾਹੀਂ ਵੀ ਦੱਸ ਸਕਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























