Iran ਨੇ 8 ਪੁਲ਼ਾਂ ਨੂੰ ਉਡਾਉਣ ਦੀ ਦਿੱਤੀ ਧਮਕੀ! ਦੇਖੋ ਹਿੱਟ ਲਿਸਟ ਚ ਕਿਹੜੇ ਕਿਹੜੇ ਨਾਮ?
ਤੇਹਰਾਨ, 3 ਅਪ੍ਰੈਲ (ਵਿਸ਼ਵ ਵਾਰਤਾ) – ਈਰਾਨ ਨੇ ਮਿਡਲ ਈਸਟਦੇ 8 ਵੱਡੇ ਪੁਲ਼ਾਂ ਦੀ ਸੂਚੀ ਜਾਰੀ ਕਰਕੇ ਉਨ੍ਹਾਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਇਨ੍ਹਾਂ ਪੁਲ਼ਾਂ ਨੂੰ ਰਣਨੀਤਕ ਤੌਰ ‘ਤੇ ਅਹਿਮ ਮੰਨਿਆ ਜਾਂਦਾ ਹੈ, ਕਿਉਂਕਿ ਇਹ ਕਈ ਦੇਸ਼ਾਂ ਦੀ ਕਨੈਕਟੀਵਿਟੀ ਅਤੇ ਟ੍ਰਾਂਸਪੋਰਟ ਲਈ ਬਹੁਤ ਜ਼ਰੂਰੀ ਹਨ। ਰਿਪੋਰਟ ਦੇ ਮੁਤਾਬਕ, ਈਰਾਨ ਦੀ ਸੂਚੀ ਵਿੱਚ ਕੁਵੈਤ, ਯੂ.ਏ.ਈ. , ਸਊਦੀ ਅਰਬ ਅਤੇ ਜਾਰਡਨ ਦੇ ਕਈ ਮਹੱਤਵਪੂਰਨ ਪੁਲ਼ ਸ਼ਾਮਲ ਹਨ। ਇਨ੍ਹਾਂ ਵਿੱਚ ਸ਼ੇਖ ਜਾਬੇਰ ਅਲ-ਅਹਿਮਦ ਸਮੁੰਦਰੀ ਪੁਲ਼ (ਕੁਵੈਤ), ਸ਼ੇਖ ਜਾਇਦ ਬ੍ਰਿਜ, ਅਲ ਮਕਤਾ ਬ੍ਰਿਜ, ਸ਼ੇਖ ਖਲੀਫਾ ਬ੍ਰਿਜ , ਕਿੰਗ ਫਹਦ ਕਾਜ਼ਵੇ (ਸਊਦੀ ਅਰਬ-ਬਹਿਰੀਨ) ਅਤੇ ਜਾਰਡਨ ਦੇ ਕਿੰਗ ਹੁਸੈਨ, ਡਾਮੀਆ ਅਤੇ ਅਬਦੂਨ ਬ੍ਰਿਜ ਸ਼ਾਮਲ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਕਾਰਾਜ ਸ਼ਹਿਰ ਵਿੱਚ B1 ਬ੍ਰਿਜ ‘ਤੇ ਦੋ ਵਾਰ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਪੁਲ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਹ ਪੁਲ ਇਸੇ ਸਾਲ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਮਿਡਲ ਈਸਟਦਾ ਸਭ ਤੋਂ ਉੱਚਾ ਪੁਲ ਮੰਨਿਆ ਜਾਂਦਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























