Iran ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਕੀਤਾ ਖਾਰਜ! ਆਪਣੀਆਂ ਸ਼ਰਤਾਂ ‘ਤੇ ਖਤਮ ਕਰੇਗਾ ਜੰਗ?
– ਹੁਣ ਰੱਖੀਆਂ ਇਹ 5 ਸ਼ਰਤਾਂ
ਈਰਾਨ ਨੇ ਅਮਰੀਕਾ ਦੇ 15-ਨੁਕਾਤੀ ਸ਼ਾਂਤੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਇਹ ਦਾਅਵਾ ਕੀਤਾ ਹੈ। ਪ੍ਰੈੱਸ ਟੀਵੀ ਨੇ ਈਰਾਨ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਈਰਾਨ ਨੇ ਇਸ “ਥੋਪੀ ਗਈ ਜੰਗ” ਨੂੰ ਖਤਮ ਕਰਨ ਦੇ ਅਮਰੀਕੀ ਪ੍ਰਸਤਾਵ ਦਾ ਨਕਾਰਾਤਮਕ ਜਵਾਬ ਦਿੱਤਾ ਹੈ। ਅਧਿਕਾਰੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਸ ਜੰਗ ਦਾ ਅੰਤ ਉਦੋਂ ਹੋਵੇਗਾ ਜਦੋਂ ਈਰਾਨ ਤੈਅ ਕਰੇਗਾ, ਨਾ ਕਿ ਟਰੰਪ।
ਈਰਾਨੀ ਅਧਿਕਾਰੀਆਂ ਦੇ ਮੁਤਾਬਕ, ਅਮਰੀਕਾ ਨੇ ਵਿਚੋਲੇ ਦੇਸ਼ਾਂ ਰਾਹੀਂ ਜੋ ਪ੍ਰਸਤਾਵ ਭੇਜਿਆ ਹੈ, ਉਹ ਇੱਕ ਧੋਖਾ ਹੈ ਅਤੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ; ਇਸ ਦਾ ਮਕਸਦ ਸਿਰਫ਼ ਦਬਾਅ ਬਣਾਉਣਾ ਹੈ। ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜੰਗ ਦਾ ਅੰਤ ਉਦੋਂ ਹੀ ਹੋਵੇਗਾ ਜਦੋਂ ਉਸ ਦੀਆਂ ਸ਼ਰਤਾਂ ਪੂਰੀਆਂ ਹੋਣਗੀਆਂ। ਇਸ ਦੇ ਲਈ ਉਸ ਨੇ 5 ਮੁੱਖ ਸ਼ਰਤਾਂ ਰੱਖੀਆਂ ਹਨ। ਈਰਾਨ ਨੇ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਉਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਜਵਾਬੀ ਕਾਰਵਾਈ ਜਾਰੀ ਰਹੇਗੀ। ਉਸ ਦਾ ਕਹਿਣਾ ਹੈ ਕਿ ਅਮਰੀਕਾ ਵਾਰ-ਵਾਰ ਆਪਣੀਆਂ ਸ਼ਰਤਾਂ ਬਦਲਦਾ ਹੈ, ਜਦਕਿ ਤੇਹਰਾਨ ਆਪਣੇ ਰੁਖ਼ ‘ਤੇ ਕਾਇਮ ਹੈ।
ਈਰਾਨ ਨੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਨੂੰ ਠੁਕਰਾਉਣ ਦੇ ਨਾਲ ਹੀ ਜੰਗ ਖਤਮ ਕਰਨ ਲਈ ਆਪਣੀਆਂ ਨਵੀਆਂ 5 ਸ਼ਰਤਾਂ ਰੱਖੀਆਂ ਹਨ:
– ਹਮਲਿਆਂ ਅਤੇ ਹੱਤਿਆਵਾਂ ‘ਤੇ ਮੁਕੰਮਲ ਰੋਕ।
– ਇਹ ਗਾਰੰਟੀ ਕਿ ਭਵਿੱਖ ਵਿੱਚ ਦੁਬਾਰਾ ਜੰਗ ਨਹੀਂ ਥੋਪੀ ਜਾਵੇਗੀ।
– ਜੰਗ ਦੇ ਨੁਕਸਾਨ ਲਈ ਹਰਜਾਨੇ ਅਤੇ ਮੁਆਵਜ਼ੇ ਦੀ ਅਦਾਇਗੀ।
– ਸਾਰੇ ਮੋਰਚਿਆਂ ‘ਤੇ ਇੱਕੋ ਸਮੇਂ ਜੰਗ ਦੀ ਸਮਾਪਤੀ।
– ਸਟ੍ਰੇਟ ਆਫ ਹਾਰਮੁਜ਼ ‘ਤੇ ਈਰਾਨ ਦੇ ਪ੍ਰਭੂਸੱਤਾ ਸੰਪੰਨ ਅਧਿਕਾਰ ਦੀ ਅੰਤਰਰਾਸ਼ਟਰੀ ਮਾਨਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























