Iran ਦੇ ਸਾਬਕਾ ਵਿਦੇਸ਼ ਮੰਤਰੀ ਖਰਾਜੀ ਅਮਰੀਕੀ ਹਮਲੇ ਵਿੱਚ ਗੰਭੀਰ ਜ਼ਖ਼ਮੀ
– ਪਤਨੀ ਦੀ ਮੌਤ
ਤੇਹਰਾਨ, 2 ਅਪ੍ਰੈਲ, (ਵਿਸ਼ਵ ਵਾਰਤਾ): ਮੱਧ ਪੂਰਬ ਵਿੱਚ ਜਾਰੀ ਜੰਗ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਈਰਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਰਣਨੀਤਕ ਸਲਾਹਕਾਰ ਕਮਲ ਖਰਾਜੀ ਦੀ ਤੇਹਰਾਨ ਸਥਿਤ ਰਿਹਾਇਸ਼ ‘ਤੇ ਹੋਏ ਇੱਕ ਘਾਤਕ ਹਵਾਈ ਹਮਲੇ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ, ਜਦੋਂ ਕਿ ਖਰਾਜੀ ਖ਼ੁਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਸਾਬਕਾ ਵਿਦੇਸ਼ ਮੰਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੌਰਾਨ ਉਨ੍ਹਾਂ ਦੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ, ਇਹ ਸਪੱਸ਼ਟ ਤੌਰ ‘ਤੇ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਕਤਲ ਦਾ ਯਤਨ ਸੀ। ਸਿਰਫ਼ ਤੇਹਰਾਨ ਹੀ ਨਹੀਂ, ਸਗੋਂ ਵੀਰਵਾਰ ਨੂੰ ਈਰਾਨ ਦੇ ਕਈ ਹੋਰ ਸ਼ਹਿਰਾਂ ਜਿਵੇਂ ਕਿ ਇਸਫਾਹਾਨ ਅਤੇ ਸ਼ਿਰਾਜ਼ ਵਿੱਚ ਵੀ ਹਵਾਈ ਹਮਲੇ ਦੀ ਖਬਰ ਹੈ।
ਇਸ ਹਮਲੇ ਤੋਂ ਬਾਅਦ ਈਰਾਨ ਦੀ ਫੌਜ ਨੇ ਸਖ਼ਤ ਰੁਖ ਅਪਣਾਇਆ ਹੈ। ਹਥਿਆਰਬੰਦ ਬਲਾਂ ਦੇ ਬੁਲਾਰੇ ਇਬਰਾਹਿਮ ਜੋਲਫਘਰੀ ਨੇ ਕਿਹਾ ਕਿ ਤੇਹਰਾਨ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਅਮਰੀਕਾ ਅਤੇ ਇਜ਼ਰਾਈਲ ਨੂੰ ‘ਸਥਾਈ ਆਤਮ ਸਮਰਪਣ ਅਤੇ ਪਛਤਾਵੇ’ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਹ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਅਮਰੀਕਾ ਅਤੇ ਇਜ਼ਰਾਈਲ ਨੂੰ ਹਮੇਸ਼ਾ ਲਈ ਪਛਤਾਵਾ ਨਹੀਂ ਹੋ ਜਾਂਦਾ।
ਈਰਾਨ ਦੇ ਫ਼ੌਜੀ ਮੁੱਖ ਦਫ਼ਤਰ ਦੇ ਬੁਲਾਰੇ ਇਬਰਾਹਿਮ ਜੋਲਫਘਰੀ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੀ ਤਾਕਤ ਨੂੰ ਘੱਟ ਆਂਕਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਅਤੇ ਖ਼ਤਰਨਾਕ ਹਮਲੇ ਕੀਤੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























