ਪ੍ਰਸ਼ਾਸਨਿਕ ਫੇਰਬਦਲ: IPS ਹਰਮਨਬੀਰ ਸਿੰਘ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ
ਚੰਡੀਗੜ੍ਹ, 12 ਜੂਨ 2026 (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਵੱਲੋਂ ਆਈ ਪੀ ਐਸ ਹਰਮਨਬੀਰ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਹਰਮਨਬੀਰ ਸਿੰਘ ਨੂੰ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ. ਦੀ ਥਾਂ ਤੇ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਆਈ.ਪੀ.ਐਸ. ਹਰਮਨਬੀਰ ਸਿੰਘ ਦੀ ਮੌਜੂਦਾ ਪੌਸਟਿੰਗ ਡੀ.ਆਈ.ਜੀ. ਪੀ.ਏ.ਪੀ. ਜਲੰਧਰ ਸੀ।
























