IPL Auction : ਪੰਜਾਬ ਕਿੰਗਜ਼ ਲਈ ਖੇਡਣਗੇ ਅਰਸ਼ਦੀਪ ਸਿੰਘ ਤੇ ਯੁਜਵੇਂਦਰ ਚਾਹਲ
ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਭਾਰਤੀ ਸਪਿਨਰ ਬਣਿਆ ਚਾਹਲ ; ਟੀਮ ਨੇ 18 ਕਰੋੜ ‘ਚ ਖਰੀਦਿਆ
ਚੰਡੀਗੜ੍ਹ, 25ਨਵੰਬਰ(ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ (IPL) 2025 ਲਈ ਮੇਗਾ ਨਿਲਾਮੀ ਜੇਦਾਹ, ਸਾਊਦੀ ਅਰਬ ਵਿੱਚ ਸ਼ੁਰੂ ਹੋ ਗਈ ਹੈ। ਮੈਗਾ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ ਮੋਹਾਲੀ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ‘ਚ ਖਰੀਦਿਆ ਹੈ। ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ (RTM) ਕਾਰਡ ਦੀ ਵਰਤੋਂ ਕੀਤੀ।
ਜ਼ਿਕਰਯੋਗ ਹੈ ਕਿ 2019 ਵਿੱਚ ਅਰਸ਼ਦੀਪ ਨੂੰ ਸਿਰਫ 20 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਕਿੰਗਜ਼ ਨੇ ਜੀਂਦ ਦੇ ਸਪਿਨਰ ਯੁਜਵੇਂਦਰ ਚਾਹਲ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ। ਉਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਭਾਰਤੀ ਸਪਿਨਰ ਬਣ ਗਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਪਿਛਲੇ ਸੀਜ਼ਨ ‘ਚ ਚਾਹਲ ਨੇ ਰਾਜਸਥਾਨ ਲਈ ਖੇਡਦੇ ਹੋਏ 15 ਮੈਚਾਂ ‘ਚ 18 ਵਿਕਟਾਂ ਲਈਆਂ ਸਨ। ਚਾਹਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਹਨਾਂ ਨੇ 2013 ਵਿੱਚ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ, ਉਸ ਤੋਂ ਬਾਅਦ 2024 ਤੱਕ ਚਾਹਲ ਨੇ 160 ਮੈਚਾਂ ਵਿੱਚ 205 ਵਿਕਟਾਂ ਲਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/