IPL 2026 : ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਜਾਰੀ ; ਚੇਨਈ ਨੇ ਪੰਜਾਬ ਲਈ ਸੈੱਟ ਕੀਤਾ ਟਾਰਗੇਟ
ਆਯੁਸ਼ ਮਹਾਤਰੇ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ

ਚੰਡੀਗੜ੍ਹ, , 3 ਅਪ੍ਰੈਲ (ਵਿਸ਼ਵ ਵਾਰਤਾ) ਆਈਪੀਐਲ 2026 ਦਾ 7ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾ ਰਿਹਾ। ਚੇਪੌਕ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ ਪੰਜਾਬ ਨੂੰ 210 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾਈਆਂ ਹਨ।
ਚੇਨਈ ਲਈ ਆਯੁਸ਼ ਮਹਾਤਰੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 73 ਦੌੜਾਂ ਬਣਾਈਆਂ। ਜਦਕਿ ਕਾਰਤਿਕ ਸ਼ਰਮਾ 1 ਦੌੜ, ਰੁਤੁਰਾਜ ਗਾਇਕਵਾੜ 28 ਅਤੇ ਸੰਜੂ ਸੈਮਸਨ 7 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਇਲਾਵਾ ਸ਼ਿਵਮ ਦੂਬੇ ਨੇ 45 ਅਤੇ ਸਰਫਰਾਜ਼ ਖਾਨ ਨੇ 32 ਦੌੜਾਂ ਬਣਾਈਆਂ।

ਪੰਜਾਬ ਕਿੰਗਜ਼ ਵੱਲੋਂ ਵਿਜੇ ਕੁਮਾਰ ਵੈਸ਼ਾਖ ਨੇ 2 ਵਿਕਟਾਂ ਅਤੇ ਯੁਜਵੇਂਦਰ ਚਾਹਲ, ਮਾਰਕੋ ਜੈਨਸਨ ਅਤੇ ਜ਼ੇਵੀਅਰ ਬਾਰਟਲੇਟ ਨੇ ਇੱਕ-ਇੱਕ ਵਿਕਟ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























