IPL 2026 ਦਾ ਧਮਾਕੇਦਾਰ ਆਗਾਜ਼: ਸਨਰਾਈਜ਼ਰਜ਼ ਹੈਦਰਾਬਾਦ ਤੇ ਰੌਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਮੁਕਾਬਲਾ ਜਾਰੀ
- SRH ਨੇ RCB ਨੂੰ ਦਿੱਤਾ ਇਨ੍ਹੀਆਂ ਦੌੜਾਂ ਦਾ ਵੱਡਾ ਟੀਚਾ;
- ਕਪਤਾਨ ਈਸ਼ਾਨ ਕਿਸ਼ਨ ਨੇ ਲਗਾਇਆ ਸ਼ਾਨਦਾਰ ਅਰਧ ਸੈਂਕੜਾ
ਨਵੀ ਦਿੱਲੀ, 28 ਮਾਰਚ 2026 (ਵਿਸ਼ਵ ਵਾਰਤਾ) – ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ ਆਗਾਜ਼ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਮੁਕਾਬਲੇ ਨਾਲ ਹੋ ਗਿਆ ਹੈ। ਇਹ ਮੈਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਆਰ.ਸੀ.ਬੀ. ਟੀਮ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਜਿੱਤ ਲਈ 202 ਦੌੜਾਂ ਦਾ ਟੀਚਾ ਦਿੱਤਾ
ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਦੇ ਸਕੋਰ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। ਆਈ.ਪੀ.ਐਲ. 2026 ਦੇ ਓਪਨਿੰਗ ਮੁਕਾਬਲੇ ਵਿੱਚ ਈਸ਼ਾਨ ਕਿਸ਼ਨ 80 ਦੌੜਾਂ ਬਣਾਈਆਂ ਅਤੇ ਅਨੀਕੇਤ ਵਰਮਾ ਨੇ 43 ਦੌੜਾਂ ਬਣਾਈਆਂ।
ਬੈਂਗਲੁਰੂ ਲਈ ਰੋਮਾਰੀਓ ਸ਼ੈਫਰਡ ਅਤੇ ਜੈਕਬ ਡਫੀ ਨੇ 3-3 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ, ਅਭਿਨੰਦਨ ਸਿੰਘ ਅਤੇ ਸੁਯਸ਼ ਸ਼ਰਮਾ ਨੂੰ 1-1 ਵਿਕਟ ਮਿਲੀ। ਫਿਲ ਸਾਲਟ ਨੇ ਇਸ ਮੁਕਾਬਲੇ ਵਿੱਚ ਦੋ ਜ਼ਬਰਦਸਤ ਕੈਚ ਲਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























