IPL 2026 SRH vs KKR : ਕੋਲਕਾਤਾ ਦੇ ਗੇਂਦਬਾਜ਼ਾਂ ਦਾ ਕਹਿਰ: 19 ਓਵਰਾਂ ‘ਚ ਹੀ ਢੇਰ ਹੋਈ ਹੈਦਰਾਬਾਦ ਟੀਮ!
KKR ਨੂੰ ਜਿੱਤ ਲਈ ਮਿਲਿਆ ਇਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 3 ਮਈ 2026 (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦਾ 45ਵਾਂ ਲੀਗ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸਿਰਫ਼ 165 ਦੌੜਾਂ ‘ਤੇ ਢੇਰ ਹੋ ਗਈ। ਮੇਜ਼ਬਾਨ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਅਤੇ 19 ਓਵਰਾਂ ਵਿੱਚ ਹੀ ਪਾਰੀ ਸਿਮਟ ਗਈ। ਹੈਦਰਾਬਾਦ ਲਈ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ। ਉੱਥੇ ਹੀ, ਇਸ਼ਾਨ ਕਿਸ਼ਨ ਨੇ 41 ਦੌੜਾਂ ਦੀ ਪਾਰੀ ਖੇਡੀ। ਕੋਲਕਾਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਨਰਾਈਜ਼ਰਜ਼ ਹੈਦਰਾਬਾਦ:
ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਇਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸਨ, ਸਲਿਲ ਅਰੋੜਾ (ਵਿਕਟਕੀਪਰ), ਅਨੀਕੇਤ ਵਰਮਾ, ਆਰ ਸਮਰਣ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਇਸ਼ਾਨ ਮਲਿੰਗਾ, ਸ਼ਿਵਾਂਗ ਕੁਮਾਰ।
ਕੋਲਕਾਤਾ ਨਾਈਟ ਰਾਈਡਰਜ਼:
ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਕੈਮਰਨ ਗ੍ਰੀਨ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਰਿੰਕੂ ਸਿੰਘ, ਸੁਨੀਲ ਨਰੇਨ, ਅਨੁਕੂਲ ਰਾਏ, ਕਾਰਤਿਕ ਤਿਆਗੀ, ਵਰੁਣ ਚੱਕਰਵਰਤੀ, ਵੈਭਵ ਅਰੋੜਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















