IPL 2026 RR vs MI: ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਮੈਚ ਦੇ ਟਾਸ ‘ਚ ਦੇਰੀ
– ਮੀਂਹ ਨੇ ਪਾਇਆ ਵਿਘਨ
ਨਵੀ ਦਿੱਲੀ , 7 ਅਪ੍ਰੈਲ (ਵਿਸ਼ਵ ਵਾਰਤਾ): ਆਈਪੀਐਲ 2026 ਦੇ 13ਵੇਂ ਮੁਕਾਬਲੇ ਵਿੱਚ ਅੱਜ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੈ ਮੀਂਹ ਕਾਰਨ ਮੁੰਬਈ ਇੰਡੀਅਨਜ਼ (MI) ਅਤੇ ਰਾਜਸਥਾਨ ਰਾਇਲਜ਼ (RR) ਦੇ ਮੈਚ ਵਿੱਚ ਦੇਰੀ ਹੋ ਰਹੀ ਹੈ। ਮੁਕਾਬਲਾ ਸ਼ਾਮ 7:30 ਵਜੇ ਸ਼ੁਰੂ ਹੋਣਾ ਸੀ, ਪਰ ਮੈਚ ਤੋਂ ਪਹਿਲਾਂ ਗੁਹਾਟੀ ਵਿੱਚ ਮੀਂਹ ਪੈਣ ਲੱਗ ਗਿਆ। ਇਸੇ ਕਾਰਨ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ ਹੈ।
ਇਸ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਸੋਮਵਾਰ ਨੂੰ ਵੀ ਮੈਚ ਰੱਦ ਹੋ ਗਿਆ ਸੀ, ਜਦੋਂ ਕੋਲਕਾਤਾ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਜਾਰੀ ਮੈਚ ਦੌਰਾਨ ਮੀਂਹ ਨੇ ਵਿਘਨ ਪਾ ਦਿੱਤਾ ਸੀ। ਇਸ ਗੱਲ ਦੀ ਸੰਭਾਵਨਾ ਅੱਜ ਵੀ ਹੈ ਕਿ ਅੱਜ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ (RR) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਹੋਣ ਵਾਲੇ ਜ਼ਬਰਦਸਤ ਮੁਕਾਬਲੇ ਦਾ ਵੀ ਇਹੀ ਹਾਲ ਹੋਵੇ। ਦੱਸ ਦਈਏ ਕਿ AccuWeather ਦੇ ਅਨੁਸਾਰ, ਮੀਂਹ ਅਤੇ ਗਰਜ ਚਮਕ ਦਾ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























