IPL 2026 RR vs LSG: ਰਾਜਸਥਾਨ ਰਾਇਲਜ਼ ਨੇ ਜਿੱਤਿਆ ਟਾਸ; ਜਾਣੋ ਕੀ ਲਿਆ ਫੈਸਲਾ
– ਕਪਤਾਨ ਰਿਆਨ ਪਰਾਗ ਮੈਚ ਤੋਂ ਬਾਹਰ! ਜੈਸਵਾਲ ਦੇ ਹੱਥਾਂ ‘ਚ ਟੀਮ ਦੀ ਕਮਾਨ
ਰਾਜਸਥਾਨ, 19 ਮਈ 2026 (ਵਿਸ਼ਵ ਵਾਰਤਾ) – IPL 2026 ਦੇ 64ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਟੱਕਰ ਹੋਣ ਜਾ ਰਹੀ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਇਹ ਮੈਚ ਖੇਡਿਆ ਜਾਵੇਗਾ।ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਦੱਸ ਦਈਏ ਕਿ ਅੱਜ ਰਿਆਨ ਪਰਾਗ ਟੀਮ ਦੀ ਕਪਤਾਨੀ ਨਹੀਂ ਕਰ ਰਹੇ ਹਨ। ਉਨ੍ਹਾਂ ਦੀ ਜਗ੍ਹਾ ਯਸ਼ਸਵੀ ਜੈਸਵਾਲ ਟੀਮ ਦੀ ਕਮਾਨ ਸੰਭਾਲ ਰਹੇ ਹਨ। ਟਾਸ ਜਿੱਤਣ ਤੋਂ ਬਾਅਦ ਜੈਸਵਾਲ ਨੇ ਦੱਸਿਆ ਕਿ ਪਰਾਗ ਜ਼ਖ਼ਮੀ ਹਨ ਅਤੇ ਅੱਜ ਦਾ ਮੈਚ ਨਹੀਂ ਖੇਡ ਰਹੇ ਹਨ।
ਲਖਨਊ ਦੀ ਪਲੇਇੰਗ-11 ਵਿੱਚ ਦੋ ਬਦਲਾਅ ਹੋਏ ਹਨ। ਐਡਨ ਮਾਰਕਰਮ ਨਿੱਜੀ ਕਾਰਨਾਂ ਕਰਕੇ ਆਪਣੇ ਘਰ ਪਰਤ ਗਏ ਹਨ, ਜਦਕਿ ਮੁਹੰਮਦ ਸ਼ਮੀ ਬਾਹਰ ਹਨ। ਉਨ੍ਹਾਂ ਦੀ ਜਗ੍ਹਾ ਮੋਹਸਿਨ ਖ਼ਾਨ ਅਤੇ ਆਯੁਸ਼ ਬਡੋਨੀ ਨੂੰ ਮੌਕਾ ਮਿਲਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























