IPL 2026 PBKS vs SRH : ਪੰਜਾਬ ਕਿੰਗਜ਼ ਦਾ ਜੇਤੂ ਸਫ਼ਰ ਜਾਰੀ; ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ 11 ਅਪ੍ਰੈਲ 2026 (ਵਿਸ਼ਵ ਵਾਰਤਾ) – ਇੰਡੀਅਨ ਪ੍ਰੀਮੀਅਰ ਲੀਗ 2026 ਦੇ 17ਵੇਂ ਮੈਚ ਵਿੱਚ ਅੱਜ ਪੰਜਾਬ ਕਿੰਗਜ਼ (ਪੀਬੀਕੇਐਸ) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਨਾਲ ਹੋਇਆ। ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ IPL ਦੇ ਮੌਜੂਦਾ ਸੀਜ਼ਨ ਵਿੱਚ ਤੀਜੀ ਜਿੱਤ ਹਾਸਲ ਕਰ ਲਈ ਹੈ।

ਟੀਮ ਨੇ ਸ਼ਨੀਵਾਰ ਦੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ। ਨਿਊ ਚੰਡੀਗੜ੍ਹ ਵਿੱਚ ਟਾਸ ਜਿੱਤਣ ਵਾਲੀ ਪੰਜਾਬ ਦੀ ਟੀਮ ਨੇ 220 ਦੌੜਾਂ ਦਾ ਟਾਰਗੇਟ 18.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਕਪਤਾਨ ਸ਼੍ਰੇਅਸ ਅਈਅਰ ਨੇ ਨਾਬਾਦ 69 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ, ਪ੍ਰਿਆਂਸ਼ ਆਰਿਆ ਨੇ 57 ਅਤੇ ਪ੍ਰਭਸਿਮਰਨ ਸਿੰਘ ਨੇ 51 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਓਪਨਰ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ‘ਤੇ 74 ਦੌੜਾਂ ਬਣਾਈਆਂ। ਉਨ੍ਹਾਂ ਨੇ 5 ਚੌਕੇ ਅਤੇ 8 ਛੱਕੇ ਲਗਾਏ। ਅਭਿਸ਼ੇਕ ਨੇ ਟ੍ਰੈਵਿਸ ਹੈੱਡ ਨਾਲ 50 ਗੇਂਦਾਂ ‘ਤੇ 120 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਕੀਤੀ। ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਅਤੇ ਸ਼ਸ਼ਾਂਕ ਸਿੰਘ ਨੂੰ 2-2 ਵਿਕਟਾਂ ਮਿਲੀਆਂ।
ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰਿਆ, ਸ਼੍ਰੇਅਸ ਅਈਅਰ (ਕਪਤਾਨ), ਕੂਪਰ ਕੋਨੋਲੀ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਾਰਕੋ ਯਾਨਸਨ, ਜੇਵੀਅਰ ਬਾਰਟਲੇਟ, ਵਿਜੇਕੁਮਾਰ ਵੈਸ਼ਾਕ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ।
ਇਮਪੈਕਟ ਪਲੇਅਰਸ- ਜੈਦੇਵ ਉਨਾਦਕਟ, ਲਿਅਮ ਲਿਵਿੰਗਸਟਨ, ਸ਼ਿਵਮ ਮਾਵੀ, ਪ੍ਰਫੁੱਲ ਹਿੰਗੇ, ਕਮਿੰਡੂ ਮੈਂਡਿਸ।
ਸਨਰਾਈਜ਼ਰਜ਼ ਹੈਦਰਾਬਾਦ: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਕਪਤਾਨ, ਵਿਕਟਕੀਪਰ), ਹੇਨਰਿਕ ਕਲਾਸੇਨ, ਸਲਿਲ ਅਰੋੜਾ, ਅਨੀਕੇਤ ਵਰਮਾ, ਨਿਤੀਸ਼ ਕੁਮਾਰ ਰੈੱਡੀ, ਹਰਸ਼ ਦੂਬੇ, ਸ਼ਿਵਾਂਗ ਕੁਮਾਰ, ਹਰਸ਼ਲ ਪਟੇਲ, ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ।
ਇਮਪੈਕਟ ਪਲੇਅਰਸ- ਨੇਹਲ ਵਧੇਰਾ, ਵਿਸ਼ਨੂੰ ਵਿਨੋਦ, ਸੂਰਯਾਂਸ਼ ਸ਼ੇਡਗੇ, ਯਸ਼ ਠਾਕੁਰ, ਹਰਪ੍ਰੀਤ ਬਰਾੜ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























