IPL 2026 PBKS vs RR : ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੁਕਾਬਲਾ ਜਾਰੀ
– ਸਟੋਇਨਿਸ ਤੇ ਪ੍ਰਭਸਿਮਰਨ ਨੇ ਜੜੇ ਅਰਧ-ਸੈਂਕੜੇ; ਰਾਜਸਥਾਨ ਨੂੰ ਮਿਲਿਆ ਇਨ੍ਹੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ 28 ਅਪ੍ਰੈਲ 2026 (ਵਿਸ਼ਵ ਵਾਰਤਾ) – IPL 2026 ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਆਹਮੋ-ਸਾਹਮਣੇ ਹਨ। ਇਹ ਮੁਕਾਬਲਾ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਵਿੱਚ ਹੋ ਰਿਹਾ ਹੈ। ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਕਿੰਗਜ਼ ਨੇ IPL ਦੇ 40ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 223 ਦੌੜਾਂ ਦਾ ਟੀਚਾ ਦਿੱਤਾ।
ਪੰਜਾਬ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 223 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ ਨੇ 62 ਅਤੇ ਓਪਨਰ ਪ੍ਰਭਸਿਮਰਨ ਸਿੰਘ ਨੇ 59 ਦੌੜਾਂ ਦੀਆਂ ਅਰਧ-ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਕਪਤਾਨ ਸ੍ਰੇਅਸ ਅਈਅਰ ਨੇ 30 ਦੌੜਾਂ ਬਣਾਈਆਂ।
ਓਧਰ, ਰਾਜਸਥਾਨ ਵੱਲੋਂ ਯਸ਼ ਰਾਜ ਪੁੰਜਾ ਨੇ 4 ਓਵਰਾਂ ਵਿੱਚ 41 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਜੋਫਰਾ ਆਰਚਰ ਅਤੇ ਨੰਦਰੇ ਬਰਗਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਦੱਸ ਦਈਏ ਕਿ ਰਾਜਸਥਾਨ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ 2 ਬਦਲਾਅ ਕੀਤੇ ਹਨ। ਸ਼ਿਮਰੋਨ ਹੇਟਮਾਇਰ ਅਤੇ ਰਵੀ ਬਿਸ਼ਨੋਈ ਅੱਜ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਥਾਂ ਦਾਸ਼ੁਨ ਸ਼ਨਾਕਾ ਅਤੇ ਯਸ਼ ਰਾਜ ਪੁੰਜਾ ਨੂੰ ਪਲੇਇੰਗ-11 ਵਿੱਚ ਮੌਕਾ ਦਿੱਤਾ ਗਿਆ ਹੈ।ਉੱਥੇ ਹੀ, ਪੰਜਾਬ ਦੀ ਟੀਮ ਵਿੱਚ ਵੀ ਦੋ ਬਦਲਾਅ ਹੋਏ ਹਨ। ਪੰਜਾਬ ਦੀ ਟੀਮ ਵਿੱਚ ਸ਼ਸ਼ਾਂਕ ਸਿੰਘ ਅਤੇ ਜੇਵੀਅਰ ਬਾਰਟਲੇਟ ਦੀ ਜਗ੍ਹਾ ‘ਤੇ ਸੂਰਿਆਂਸ਼ ਸ਼ੈਡਗੇ ਅਤੇ ਲੌਕੀ ਫਰਗੂਸਨ ਨੂੰ ਮੌਕਾ ਦਿੱਤਾ ਗਿਆ ਹੈ।
ਪੰਜਾਬ ਕਿੰਗਜ਼ ਟੇਬਲ ਵਿੱਚ ਸਿਖਰ ‘ਤੇ ਹੈ। ਟੀਮ ਨੇ 7 ਵਿੱਚੋਂ 6 ਮੈਚ ਜਿੱਤੇ ਹਨ, ਜਦੋਂ ਕਿ ਇੱਕ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ। ਦੂਜੇ ਪਾਸੇ, ਰਾਜਸਥਾਨ ਰਾਇਲਜ਼ ਨੇ 8 ਵਿੱਚੋਂ 5 ਮੁਕਾਬਲੇ ਜਿੱਤੇ ਹਨ ਅਤੇ 3 ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।
ਰਾਜਸਥਾਨ ਰਾਇਲਜ਼ ਦੀ ਪਲੇਇੰਗ XI:
ਯਸ਼ਸਵੀ ਜੈਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਦਾਸ਼ੁਨ ਸ਼ਨਾਕਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਬ੍ਰਿਜੇਸ਼ ਸ਼ਰਮਾ, ਨੰਦਰੇ ਬਰਗਰ, ਯਸ਼ ਪੁੰਜਾ।
ਪੰਜਾਬ ਕਿੰਗਜ਼ ਦੀ ਪਲੇਇੰਗ XI:
ਪ੍ਰਿਆਂਸ਼ ਆਰਿਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਨੇਹਲ ਵਢੇਰਾ, ਮਾਰਕਸ ਸਟੋਇਨਿਸ, ਸੂਰਿਆਂਸ਼ ਸ਼ੈਡਗੇ, ਮਾਰਕੋ ਜਾਨਸਨ, ਜੇਵੀਅਰ ਬਾਰਟਲੇਟ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਾਹਲ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























