IPL 2026 PBKS vs RCB :ਪੰਜਾਬ ਕਿੰਗਜ਼ ਨੇ ਜਿੱਤਿਆ Toss ; ਜਾਣੋ ਕੀ ਲਿਆ ਫੈਸਲਾ
- ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਮੁਕਾਬਲਾ
ਚੰਡੀਗੜ੍ਹ, 17 ਮਈ 2026 (ਵਿਸ਼ਵ ਵਾਰਤਾ)– ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਦਾ 61ਵਾਂ ਲੀਗ ਮੁਕਾਬਲਾ ਧਰਮਸ਼ਾਲਾ ਦੇ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਕਿੰਗਜ਼ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਦੋਵਾਂ ਟੀਮਾਂ ਦੀ ਪਲੇਇੰਗ 11 ਵਿੱਚ ਕੁਝ ਬਦਲਾਅ ਹੋਏ ਹਨ, ਜਿਸ ਵਿੱਚ ਆਰਸੀਬੀ (RCB) ਟੀਮ ਦੇ ਕਪਤਾਨ ਰਜਤ ਪਾਟੀਦਾਰ ਜ਼ਖ਼ਮੀ ਹੋਣ ਕਾਰਨ ਇਹ ਮੁਕਾਬਲਾ ਨਹੀਂ ਖੇਡ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਦੁਪਹਿਰ 3.30 ਵਜੇ ਮੈਚ ਸ਼ੁਰੂ ਹੋਵੇਗਾ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਜੈਕਬ ਬੈਥਲ, ਵਿਰਾਟ ਕੋਹਲੀ, ਦੇਵਦੱਤ ਪੱਡੀਕਲ, ਵੈਂਕਟੇਸ਼ ਅਈਅਰ, ਟਿਮ ਡੇਵਿਡ, ਜਿਤੇਸ਼ ਸ਼ਰਮਾ (ਵਿਕਟਕੀਪਰ), ਰੋਮਾਰੀਓ ਸ਼ੈਫਰਡ, ਕਰੁਣਾਲ ਪੰਡਿਆ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ ਅਤੇ ਸੁਯਸ਼ ਸ਼ਰਮਾ।
ਇਮਪੈਕਟ ਪਲੇਅਰ: ਰਸਿਖ ਸਲਾਮ, ਜੌਰਡਨ ਕਾਕਸ, ਅਭਿਨੰਦਨ ਸਿੰਘ, ਸਵਪਨਿਲ ਸਿੰਘ, ਕਨਿਸ਼ਕ ਚੌਹਾਨ।
ਪੰਜਾਬ ਕਿੰਗਜ਼: ਪ੍ਰਿਆਂਸ਼ ਆਰਿਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਿਆਂਸ਼ ਸ਼ੈਡਗੇ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਲਾਕੀ ਫਰਗੂਸਨ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ।
ਇਮਪੈਕਟ ਪਲੇਅਰ: ਮਾਰਕਸ ਸਟੋਇਨਿਸ, ਜੇਵੀਅਰ ਬਾਰਟਲੇਟ, ਵਿਸ਼ਨੂੰ ਵਿਨੋਦ, ਮੁਸ਼ੀਰ ਖ਼ਾਨ ਅਤੇ ਪੁਨੀਤ ਦੂਬੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























