IPL 2026 PBKS vs DC: ਦਿੱਲੀ ਨੇ ਜਿੱਤਿਆ Toss
- ਦੋਵਾਂ ਟੀਮਾਂ ਦੀ ਪਲੇਇੰਗ-11 ‘ਚ ਵੱਡੇ ਬਦਲਾਅ
ਹਿਮਾਚਲ ਪ੍ਰਦੇਸ਼, 11 ਮਈ 2026 (ਵਿਸ਼ਵ ਵਾਰਤਾ) –IPL 2026 ਦੇ 55ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਆਹਮੋ-ਸਾਹਮਣੇ ਹਨ। ਧਰਮਸ਼ਾਲਾ ਵਿੱਚ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਦੀ ਟੀਮ ਵਿੱਚ ਸਿਰਫ਼ ਇੱਕ ਬਦਲਾਅ ਕੀਤਾ ਗਿਆ ਹੈ। ਲੌਕੀ ਫਰਗੂਸਨ ਅੱਜ ਦਾ ਮੈਚ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਥਾਂ ‘ਤੇ ਬੇਨ ਡਵਾਰਸ਼ੂਇਸ ਆਪਣਾ ਆਈਪੀਐਲ (IPL) ਡੈਬਿਊ ਕਰ ਰਹੇ ਹਨ। ਦਿੱਲੀ ਕੈਪੀਟਲਸ ਨੇ ਆਪਣੀ ਪਲੇਇੰਗ ਇਲੈਵਨ ਵਿੱਚ 5 ਵੱਡੇ ਬਦਲਾਅ ਕੀਤੇ ਹਨ।ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਪਲੇਅ-ਆਫ ਦੀ ਦੌੜ ਵਿੱਚ ਸ਼ਾਮਲ ਪੰਜਾਬ ਕਿੰਗਜ਼ ਦੀ ਟੀਮ ‘ਤੇ ਦਬਾਅ ਵਧ ਗਿਆ ਹੈ ਅਤੇ ਹੁਣ ਧਰਮਸ਼ਾਲਾ ਵਿੱਚ ਹੋਣ ਵਾਲਾ ਮੁਕਾਬਲਾ ਪੰਜਾਬ ਲਈ ਵਾਪਸੀ ਦਾ ਸਭ ਤੋਂ ਵੱਡਾ ਮੌਕਾ ਬਣ ਗਿਆ ਹੈ। ਪੰਜਾਬ ਕਿੰਗਜ਼ ਹੁਣ ਹਰ ਹਾਲ ਸੁਧਾਰ ਦੀ ਉਮੀਦ ਕਰ ਰਹੀ ਹੈ। ਪੰਜਾਬ ਕਿੰਗਜ਼ ਲਈ ਇਹ ਮੁਕਾਬਲਾ ਬੇਹੱਦ ਅਹਿਮ ਹੈ। ਟੀਮ ਲਗਾਤਾਰ ਤਿੰਨ ਹਾਰਾਂ ਝੱਲ ਚੁੱਕੀ ਹੈ ਅਤੇ ਪਲੇਅ-ਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਵਾਪਸੀ ਜ਼ਰੂਰੀ ਹੋ ਗਈ ਹੈ।
ਦੂਜੇ ਪਾਸੇ ਦਿੱਲੀ ਟੂਰਨਾਮੈਂਟ ਵਿੱਚ 11 ਵਿੱਚੋਂ 8 ਮੈਚ ਹਾਰ ਚੁੱਕੀ ਹੈ। ਹੁਣ ਜੇਕਰ ਉਹ ਇੱਕ ਵੀ ਮੈਚ ਹਾਰਦੀ ਹੈ ਤਾਂ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਦਿੱਲੀ ਕੈਪੀਟਲਸ (DC) ਫਿਲਹਾਲ ਅੰਕ ਸੂਚੀ (Points Table) ਵਿੱਚ 8ਵੇਂ ਸਥਾਨ ‘ਤੇ ਹੈ।
ਪੰਜਾਬ ਕਿੰਗਜ਼ (Playing XI):
ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਿਆਂਸ਼ ਸ਼ੇਡਗੇ, ਮਾਰਕਸ ਸਟੋਇਨਿਸ, ਸ਼ਸ਼ਾਂਕ ਸਿੰਘ, ਮਾਰਕੋ ਜਾਨਸਨ, ਬੇਨ ਡਵਾਰਸ਼ੂਇਸ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਹਿਲ।
ਦਿੱਲੀ ਕੈਪੀਟਲਸ (Playing XI):
ਕੇਐਲ ਰਾਹੁਲ (ਵਿਕਟਕੀਪਰ), ਅਭਿਸ਼ੇਕ ਪੋਰੇਲ, ਸਾਹਿਲ ਪਾਰਖ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ (ਕਪਤਾਨ), ਮਾਧਵ ਤਿਵਾਰੀ, ਮੁਕੇਸ਼ ਕੁਮਾਰ, ਆਕਿਬ ਨਬੀ ਡਾਰ, ਮਿਸ਼ੇਲ ਸਟਾਰਕ, ਲੁੰਗੀ ਐਨਗਿਡੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























