IPL 2026 PBKS vs DC: ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁਕਾਬਲਾ ਜਾਰੀ
– PBKS ਨੇ ਅਈਅਰ ਤੇ ਪ੍ਰਿਆਂਸ਼ ਦੇ ਅਰਧ-ਸੈਂਕੜਿਆਂ ਦੀ ਬਦੌਲਤ ਦਿੱਲੀ ਨੂੰ ਦਿੱਤਾ ਇਨ੍ਹੀਆਂ ਦੌੜਾਂ ਦਾ ਟੀਚਾ
ਹਿਮਾਚਲ ਪ੍ਰਦੇਸ਼, 11 ਮਈ 2026 (ਵਿਸ਼ਵ ਵਾਰਤਾ) – IPL 2026 ਦੇ 55ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਆਹਮੋ-ਸਾਹਮਣੇ ਹਨ। ਧਰਮਸ਼ਾਲਾ ਵਿੱਚ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 5 ਵਿਕਟਾਂ ਗੁਆ ਕੇ 210 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਹੈ।
ਪੰਜਾਬ ਵੱਲੋਂ ਪ੍ਰਿਆਂਸ਼ ਆਰੀਆ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਅਰਧ-ਸੈਂਕੜੇ ਜੜੇ। ਅਈਅਰ ਨੇ 59 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਪ੍ਰਿਆਂਸ਼ ਨੇ 56 ਦੌੜਾਂ ਦਾ ਯੋਗਦਾਨ ਪਾਇਆ। ਸੂਰਿਆਂਸ਼ ਸ਼ੇਡਗੇ 8 ਗੇਂਦਾਂ ‘ਤੇ 21 ਦੌੜਾਂ ਬਣਾ ਕੇ ਨਾਬਾਦ ਰਹੇ। ਇਨ੍ਹਾਂ ਤੋਂ ਇਲਾਵਾ ਕੂਪਰ ਕੋਨੋਲੀ ਨੇ 38 ਅਤੇ ਪ੍ਰਭਸਿਮਰਨ ਸਿੰਘ ਨੇ 18 ਦੌੜਾਂ ਬਣਾਈਆਂ।
ਦੱਸ ਦਈਏ ਕਿ ਪੰਜਾਬ ਕਿੰਗਜ਼ ਲਈ ਇਹ ਮੁਕਾਬਲਾ ਬੇਹੱਦ ਅਹਿਮ ਹੈ। ਟੀਮ ਲਗਾਤਾਰ ਤਿੰਨ ਹਾਰਾਂ ਝੱਲ ਚੁੱਕੀ ਹੈ ਅਤੇ ਪਲੇਅ-ਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਵਾਪਸੀ ਜ਼ਰੂਰੀ ਹੋ ਗਈ ਹੈ।ਦੂਜੇ ਪਾਸੇ ਦਿੱਲੀ ਟੂਰਨਾਮੈਂਟ ਵਿੱਚ 11 ਵਿੱਚੋਂ 8 ਮੈਚ ਹਾਰ ਚੁੱਕੀ ਹੈ। ਹੁਣ ਜੇਕਰ ਉਹ ਇੱਕ ਵੀ ਮੈਚ ਹਾਰਦੀ ਹੈ ਤਾਂ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਦਿੱਲੀ ਕੈਪੀਟਲਸ (DC) ਫਿਲਹਾਲ ਅੰਕ ਸੂਚੀ (Points Table) ਵਿੱਚ 8ਵੇਂ ਸਥਾਨ ‘ਤੇ ਹੈ।
ਪੰਜਾਬ ਕਿੰਗਜ਼ (Playing XI):
ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਿਆਂਸ਼ ਸ਼ੇਡਗੇ, ਮਾਰਕਸ ਸਟੋਇਨਿਸ, ਸ਼ਸ਼ਾਂਕ ਸਿੰਘ, ਮਾਰਕੋ ਜਾਨਸਨ, ਬੇਨ ਡਵਾਰਸ਼ੂਇਸ, ਅਰਸ਼ਦੀਪ ਸਿੰਘ, ਯੁਜ਼ਵੇਂਦਰ ਚਹਿਲ।
ਦਿੱਲੀ ਕੈਪੀਟਲਸ (Playing XI):
ਕੇਐਲ ਰਾਹੁਲ (ਵਿਕਟਕੀਪਰ), ਅਭਿਸ਼ੇਕ ਪੋਰੇਲ, ਸਾਹਿਲ ਪਾਰਖ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ (ਕਪਤਾਨ), ਮਾਧਵ ਤਿਵਾਰੀ, ਮੁਕੇਸ਼ ਕੁਮਾਰ, ਆਕਿਬ ਨਬੀ ਡਾਰ, ਮਿਸ਼ੇਲ ਸਟਾਰਕ, ਲੁੰਗੀ ਐਨਗਿਡੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























