IPL 2026 LSG vs PBKS : ਪੰਜਾਬ ਕਿੰਗਜ਼ ਨੇ ਜਿੱਤਿਆ Toss
– ਜਾਣੋ ਕਪਤਾਨ ਸ਼੍ਰੇਅਸ ਅਈਅਰ ਨੇ ਲਿਆ ਕੀ ਫੈਸਲਾ
ਲਖਨਊ , 23 ਮਈ 2026 (ਵਿਸ਼ਵ ਵਾਰਤਾ) – IPL 2026 ਦੇ 68ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਇਹ ਮੈਚ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਟਾਸ ਜਿੱਤ ਲਿਆ ਹੈ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਲਈ ਲਖਨਊ ਦੀ ਟੀਮ ਨੇ ਆਪਣੀ ਪਲੇਇੰਗ XI ਵਿੱਚ ਦੋ ਬਦਲਾਅ ਕੀਤੇ ਹਨ। ਅਰਜੁਨ ਤੇਂਦੁਲਕਰ ਨੂੰ ਇਸ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ। ਉੱਥੇ ਹੀ, ਪੰਜਾਬ ਦੀ ਪਲੇਇੰਗ XI ਵਿੱਚ ਵੀ ਬਦਲਾਅ ਕੀਤੇ ਗਏ ਹਨ। ਟੀਮ ‘ਚ ਮਾਰਕੋ ਜਾਨਸਨ ਅਤੇ ਵਿਜੇ ਕੁਮਾਰ ਵੈਸਾਖ ਦੀ ਵਾਪਸੀ ਹੋਈ ਹੈ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਯਾਂਸ਼ ਸ਼ੈਡਗੇ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਉਮਰਜ਼ਈ, ਮਾਰਕੋ ਜਾਨਸਨ, ਵਿਜੇ ਕੁਮਾਰ ਵੈਸਾਖ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।
ਲਖਨਊ ਸੁਪਰ ਜਾਇੰਟਸ: ਜੋਸ਼ ਇੰਗਲਿਸ, ਅਰਸ਼ਿਨ ਕੁਲਕਰਨੀ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਅਬਦੁਲ ਸਮਦ, ਮੁਕੁਲ ਚੌਧਰੀ, ਅਰਜੁਨ ਤੇਂਦੁਲਕਰ, ਮੁਹੰਮਦ ਸ਼ਮੀ, ਪ੍ਰਿੰਸ ਯਾਦਵ, ਮੋਹਸਿਨ ਖਾਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















